ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੀ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮ ਕਲਿਆਣੀ ਸਿੰਘ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਉਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ।
ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਸਾਰੀਆਂ ਧਿਰਾਂ ਇਕ ਐਫੀਡੇਵਿਟ ਦਾਖ਼ਲ ਕਰਨ ਕਿ ਉਨ੍ਹਾਂ ਨੂੰ ਇਸ ਅਦਾਲਤ ਵਿੱਚ ਸੁਣਵਾਈ ਤੋਂ ਦਿੱਕਤ ਨਹੀਂ ਹੈ। ਜੇਕਰ ਕਿਸੇ ਵੀ ਧਿਰ ਨੂੰ ਇਤਰਾਜ਼ ਹੈ ਤਾਂ ਉਹ ਇਸ ਮਾਮਲੇ ਵਿੱਚ ਸੁਣਵਾਈ ਤੋਂ ਪਾਸੇ ਹੱਟ ਸਕਦੇ ਹਨ।
ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਕਰੀਬ ਸੱਤ ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਦੱਸਣਯੋਗ ਹੈ ਕਿ ਅਨੂਪ ਚਿਤਕਾਰਾ ਪਹਿਲਾਂ ਹਿਮਾਚਲ ਹਾਈ ਕੋਰਟ ਵਿੱਚ ਵਕਾਲਤ ਕਰ ਚੁੱਕੇ ਹਨ ਤੇ ਕਲਿਆਣੀ ਦੀ ਮਾਂ ਹਿਮਾਚਲ ਹਾਈ ਕੋਰਟ ਵਿੱਚ ਚੀਫ ਜਸਟਿਸ ਰਹਿ ਚੁੱਕੀ ਹੈ।
ਜਿਕਰਯੋਗ ਹੈ ਕਿ 20 ਸਤੰਬਰ 2015 ਨੂੰ ਸੈਕਟਰ 27 ‘ਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਇਸ ਵਾਰਦਾਤ ’ਚ 12 ਬੋਰ ਬੰਦੂਕ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚੋਂ 4 ਗੋਲੀਆਂ ਚਲਾਈਆਂ ਗਈਆਂ ਸਨ। ਜਨਵਰੀ 2016 ‘ਚ CBI ਨੂੰ ਕੇਸ ਟਰਾਂਸਫਰ ਹੋਇਆ ਸੀ। CBI ਜਾਂਚ ‘ਚ ਇੱਕ ਔਰਤ ਦੇ ਕਤਲ ‘ਚ ਸ਼ਾਮਲ ਹੋਣ ਦੀ ਗੱਲ ਆਈ ਸੀ ।
ਸਤੰਬਰ 2016 ‘ਚ ਸੀਬੀਆਈ ਨੇ ਕਾਤਲਾਂ ਦੀ ਸੂਹ ਦੇਣ ਵਾਲੇ ਲਈ 5 ਲੱਖ ਦਾ ਇਨਾਮ ਰੱਖਿਆ ਹਾਲਾਂਕਿ ਇਹ ਰਕਮ ਦਸੰਬਰ 2021 ‘ਚ ਇਨਾਮ ਦੀ ਰਕਮ 10 ਲੱਖ ਰੁਪਏ ਕੀਤੀ। 2020 ‘ਚ CBI ਨੇ ‘ਅਣਟ੍ਰੇਸਡ ਰਿਪੋਰਟ’ ਦਾਖਲ ਕੀਤੀ।
ਦੂਜੇ ਪਾਸੇ
ਜਿਕਰਯੋਗ ਹੈ ਕਿ ਅਨੂਪ ਚਿਤਕਾਰਾ ਪਹਿਲਾਂ ਹਿਮਾਚਲ ਹਾਈ ਕੋਰਟ ਵਿੱਚ ਵਕਾਲਤ ਕਰ ਚੁੱਕੇ ਹਨ ਤੇ ਕਲਿਆਣੀ ਦੀ ਮਾਂ ਹਿਮਾਚਲ ਹਾਈ ਕੋਰਟ ਵਿੱਚ ਚੀਫ ਜਸਟਿਸ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ :national herald case:ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਵੱਲੋਂ ਵਿਆਪਕ ਪ੍ਰਦਰਸ਼ਨ…