ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵੱਖਰੇ ਅੰਦਾਜ਼ ਦੇ ਚਲਦਿਆਂ ਆਏ ਦਿਨ ਸੁਰਖੀਆਂ ‘ਚ ਰਹਿੰਦੇ ਹਨ।ਇੱਕ ਵਾਰ ਫਿਰ ਸੀਐਮ ਚੰਨੀ ਦਾ ਸਾਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦਰਅਸਲ, ਮੁੱਖ ਮੰਤਰੀ ਨੇ ਦੇਰ ਰਾਤ ਟੋਏ ‘ਚ ਡਿੱਗੀ ਬੇਜ਼ੁਬਾਨ ਦੀ ਜਾਨ ਬਚਾਈ।ਉਨ੍ਹਾਂ ਨੇ ਲੋਕਾਂ ਦੇ ਨਾਲ ਮਿਲ ਕੇ ਪੂਰੇ ਬਚਾਅ ਕਾਰਜ ਦੀ ਅਗਵਾਈ ਕੀਤੀ।ਇੰਨਾ ਹੀ ਨਹੀਂ ਗਾਂ ਦੇ ਬਾਹਰ ਕੱਢਣ ਤੱਕ ਉਹ ਉਥੇ ਹੀ ਖੜ੍ਹੇ ਰਹੇ।ਜਦੋਂ ਬੇਜ਼ੁਬਾਨ ਨੂੰ ਬਾਹਰ ਕੱਢਿਆ ਗਿਆ ਸੀਐਮ ਚੰਨੀ ਨੇ ਗਊ ਦੇ ਪੈਰ ਛੂਹੇ।