ਪ੍ਰੋ-ਪੰਜਾਬ ਟੀਵੀ ‘ਤੇ ਸੁਖਬੀਰ ਬਾਦਲ ਨੇ ਧਮਾਕੇਦਾਰ ਇੰਟਰਵਿਊ ‘ਚ ਕਈ ਵੱਡੇ ਖੁਲਾਸੇ ਕੀਤੇ।ਇੰਟਰਵਿਊ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਤੇ ‘ਆਪ’ ‘ਤੇ ਤਿੱਖੇ ਨਿਸ਼ਾਨੇ ਸਾਧੇ।ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਤੇ ਪੰਜਾਬੀਆਂ ਦੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ‘ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਰੀਆਂ ਸ਼ਹਾਦਤਾਂ ਦਿੱਤੀਆਂ, ਬਹੁਤ ਜ਼ੁਲਮ ਸਹੇ।ਸੁਖਬੀਰ ਬਾਦਲ ਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਨੂੰ ਕੋਈ ਵੀ ਤਾਕਤ ਕਮਜ਼ੋਰ ਨਹੀਂ ਕਰ ਸਕਦੀ।ਬੇਅਦਬੀ ਦੇ ਮਾਮਲੇ ‘ਤੇ ਸੁਖਬੀਰ ਬਾਦਲ ਖੁੱਲ੍ਹ ਕੇ ਬੋਲੇ ਉਨ੍ਹਾਂ ਦਾ ਕਹਿਣਾ ਹੈ ਸਾਨੂੰ ਬੜਾ ਦੁੱਖ ਹੈ ਕਿ ਸਾਡੇ ਕਾਰਜਕਾਲ ‘ਚ ਬੇਅਦਬੀ ਹੋਈ, ਉਨ੍ਹਾਂ ਕਿਹਾ ਕਿ ਅਸੀਂ ਸੰਗਤ ਤੋਂ ਤੇ ਸ੍ਰੀ ਦਰਬਾਰ ਸਾਹਿਬ ਜਾ ਕੇ ਪ੍ਰਮਾਤਮਾ ਦੇ ਚਰਨਾਂ ਜਾ ਕੇ ਮੁਆਫੀ ਮੰਗੀ ਹੈ।
ਪਰ ਉਨ੍ਹਾਂ ਨੇ ਕਿਹਾ ਕਿ ਸਾਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਦੋਂ ਬੇਅਦਬੀ ਹੋਈ ਸਾਰੀ ਸੰਗਤ ਨੇ ਪਾਰਟੀਆਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਨਵੈਸਟੀਗੇਸ਼ਨ ਨਹੀਂ ਕਰਾਉਣੀ, ਅਸੀਂ ਜਾਂਚ ਸੀਬੀਆਈ ਤੋਂ ਕਰਵਾਉਣੀ ਹੈ।ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਅੰਦਰ ਇਨਵੈਸਟੀਗੇਸ਼ਨ ਸੀਬੀਆਈ ਦੇ ਹੱਥਾਂ ‘ਚ ਦੇ ਦਿੱਤੀ ਗਈ।ਸਾਡੇ ਹੱਥ ਕੁਝ ਵੀ ਨਹੀਂ ਸੀ।
ਪਰ ਉਸਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ, ਪੌਣੇ ਪੰਜ ਸਾਲ ਪੂਰੇ ਹੋ ਜਾਣ ‘ਤੇ ਸਿਰਫ ਸਿਆਸਤ ਕੀਤੀ ਦੋਸ਼ੀਆਂ ਨੂੰ ਅਜੇ ਤੱਕ ਨਾ ਫੜਿਆ ਨਹੀਂ ਗਿਆ ਸਜ਼ਾ ਨਹੀਂ ਦਿੱਤੀ।ਸੋ ਅਸਲੀ ਦੋਸ਼ੀ ਕਾਂਗਰਸ ਹੈ ਜਿਨ੍ਹਾਂ ਕੋਲ ਤਾਕਤ ਸੀ ਦੋਸ਼ੀ ਨੂੰ ਫੜਨ ਦੀ ਸਿਰਫ ਸਿਆਸਤ ਕੀਤੀ।ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ ‘ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ।ਕਾਂਗਰਸ ਤੇ ‘ਆਪ’ ‘ਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਨਤਾ ‘ਚ ਜਾਣ ਲਈ ਉਨਾਂ੍ਹ ਕੋਲ ਕੋਈ ਮੁੱਦਾ ਨਹੀਂ ਹੈ ਕਿ ਇਸ ਲਈ ਉਹ ਧਾਰਮਿਕ ਮੁੱਦੇ ਨੂੰ ਲੈ ਕੇ ਜਨਤਾ ‘ਚ ਜਾ ਰਹੇ ਹਨ ਤੇ ਸਿਆਸਤ ਕਰ ਰਹੇ ਹਨ।ਸਾਡੀ ਸਰਕਾਰ ‘ਤੇ ਆਉਣ ‘ਤੇ ਇੱਕ ਏਜੰਡਾ ਹੋਵੇਗਾ, ਲਾਅ ਐਂਡ ਆਰਡਰ ਹੋਵੇਗਾ, ਹਰ ਵਰਗ ਨੂੰ ਸਹੂਲਤਾਂ ਮਿਲਣਗੀਆਂ ਤੇ ਵਿਕਾਸ ਹੋਵੇਗਾ।
ਦੱਸ ਦੇਈਏ ਕਿ ਭਾਜਪਾ ਦੇ ਆਗੂ ਵਲੋਂ ਅਕਾਲੀ ਦਲ ਨੂੰ ਛੋਟਾ ਭਰਾ ਬਣ ਕੇ ਗਠਜੋੜ ਕਰਨ ਦੀ ਅਪੀਲ ਕੀਤੀ ਗਈ ਸੀ।ਪਰ ਉਸ ਮੁੱਦੇ ‘ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਨਾਲ ਕਦੇ ਵੀ ਗਠਜੋੜ ਨਹੀਂ ਕਰੇਗਾ ਤੇ ਨਾ ਹੀ ਛੋਟਾ ਭਰਾ ਬਣ ਕੇ ਨਾ ਵੱਡਾ ਭਰਾ ਬਣ ਕੇ ਕਦੇ ਭਾਜਪਾ ਨਾਲ ਗਠਜੋੜ ਨਹੀਂ ਕਰੇਗਾ।ਸਾਡਾ ਗਠਜੋੜ ਬਸਪਾ ਨਾਲ ਤੇ ਆਉਣ ਵਾਲੀਆਂ ਚੋਣਾਂ ਅਸੀਂ ਰਲ ਕੇ ਜਿੱਤਾਂਗੇ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀ ਰਾਹ ‘ਤੇ ਲਿਆਂਵਾਗੇ।ਸਿੱਧੂ ਦੇ ਸੁੱਖ ਬਿਲਾਸ ਨੂੰ ਸਕੂਲ ਬਣਾਉਣ ‘ਤੇ ਸਵਾਲ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਬਣਾ ਦੇਣ ਹੁਣ ਤਾਂ ਉਹ ਖੁਦ ਪ੍ਰਧਾਨ ਹਨ, ਬਣਾ ਕਿਉਂ ਨਹੀਂ ਰਹੇ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ‘ਚ ਇੱਕ ਆਪਣਾ ਪਰਮਿਟ ਨਹੀਂ ਲਿਆ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਨਸ਼ੇ ਦੇ ਮਾਮਲੇ ‘ਚ ਉਹ ਬਿਕਰਮ ਸਿੰਘ ਮਜੀਠਿਆ ‘ਤੇ ਜੋ ਵੀ ਦੋਸ਼ ਲਗਾ ਰਹੇ ਹਨ ਪਰ ਅਜੇ ਤੱਕ ਉਨਾਂ੍ਹ ‘ਤੇ ਕੋਈ ਕਾਂਗਰਸ ਵਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਸੇ ਕੋਰਟ ਵਲੋਂ ਵੀ ਕੋਈ ਰੋਕ ਨਹੀਂ ਲੱਗੀ ਫਿਰ ਕਿਉਂ ਨਹੀਂ ਕਰ ਰਹੇ।