ਬੱਲੂਆਣਾ ਰੈਲੀ ‘ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਕਾਲਜਾਂ ਅਤੇ ਸਰਕਾਰੀ ਨੌਕਰੀਆਂ ‘ਚ 33 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਫਿਕਸ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਉਹ ਸਟੂਡੈਂਟ ਕਾਰਡ ਸਕੀਮ ਲੈ ਕੇ ਆਉਣਗੇ ਅਤੇ 5000 ਬੱਚਿਆਂ ਦਾ ਇੱਕ ਵੱਡਾ ਸਕੂਲ ਬਣਾਉਣਗੇ।ਸੁਖਬੀਰ ਬਾਦਲ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਦੇ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ।ਪੰਜਾਬ ‘ਚ ਕਾਂਗਰਸ ਵਲੋਂ ਕੀਤੇ ਗਏ ਕੰਮਾਂ ਦੀ ਇੱਕ ਵੀ ਨਿਸ਼ਾਨੀ ਨਹੀਂ ਹੈ।
ਪੰਜਾਬ ‘ਚ ਜਿੰਨੇ ਵੀ ਵਿਕਾਸ ਦੇ ਵੱਡੇ ਪ੍ਰਾਜੈਕਟ ਹਨ ਉਹ ਬਾਦਲ ਲੈ ਆਏ ਹਨ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਜਿੰਨੇ ਵੀ ਦਾਅਵੇ ਕੀਤੇ ਉਹ ਪੂਰੇ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਬਿਜ਼ਨੈਸ ਸ਼ੁਰੂ ਕਰਨ ਵਾਲਿਆਂ ਨੂੰ ਵੀ ਰਾਹਤ ਦਿੱਤੀ ਜਾਵੇਗੀ।ਬਾਦਲ ਨੇ ਕਿਹਾ ਕਿ ਜੋ ਲੋਕ 5 ਲੱਖ ਤੱਕ ਦਾ ਲੋਨ ਲੈ ਕੇ ਨਵਾਂ ਬਿਜ਼ਨੈੱਸ ਸ਼ੁਰੂ ਕਰਨਗੇ ਤਾਂ ਉਨ੍ਹਾਂ ਦੀ ਇਸ ਲਈ ਲੋਨ ‘ਤੇ ਵਿਆਜ਼ ਨਹੀਂ ਲੱਗੇਗਾ।