ਘਰ ਦੀ ਗਰੀਬੀ ਤੋਂ ਸਫ਼ਰ ਸ਼ੁਰੂ ਕੀਤਾ ਸੋਸ਼ਲ ਮੀਡੀਆ ਦਾ ਅਤੇ ਆਪਣੇ ਮਾਂ ਬਾਪ ਅਤੇ ਭੈਣ ਨਾਲ ਬਣਿਆ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਲਗਾਤਾਰ ਲੋਕਾਂ ਵਲੋਂ ਇਨ੍ਹਾਂ ਦੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਜਾਂਦਾ ਹੈ ਪਰ ਪਰਿਵਾਰ ‘ਤੇ ਉਸ ਵੇਲੇ ਕਹਿਰ ਢਹਿ ਜਾਂਦਾ ਜਦ ਇਕਲੌਤੇ ਪੁੱਤ ਵਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਾਂਦੀ ਹੈ।ਦੱਸਣਯੋਗ ਹੈ ਕਿ ਦੀਪ ਦਾ ਕਹਿਣਾ ਹੈ ਕਿ ਉਹ ਜਿਸ ਲੜਕੀ ਨਾਲ ਪਿਆਰ ਕਰਦਾ ਹੈ ਉਹ ਜਲੰਧਰ ਤੋਂ ਹੈ ਪਰ 10 ਸਾਲਾਂ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਤੇ ਲਗਾਤਾਰ ਲੰਬੇ ਸਮੇਂ ਤੋਂ ਸਾਡੀ ਫੋਨ ‘ਤੇ ਗਲਬਾਤ ਹੁੰਦੀ ਆ ਰਹੀ ਸੀ
ਇੱਥੋਂ ਤਕ ਕਿ ਉਹ ਮੇਰੇ ਨਾਲ ਵਿਆਹ ਕਰਵਾਉਣ ਦੀ ਵੀ ਗੱਲ ਕਰਦੀ ਸੀ ਪਰ ਅਚਾਨਕ ਹੁਣ ਉਸ ਨੇ ਮਨਿੰਦਰ ਨਾਮ ਦੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੈਂਨੂੰ ਆਪਣਾ ਭਰਾ ਦੱਸਦੀ ਪਰ ਉਸਦੀ ਚੈਟ ਮੇਰੇ ਵਲੋਂ ਜਦ ਪੜੀ ਗਈ ਤਾਂ ਉਹ ਕਿਸੇ ਭਰਾ ਦੀ ਨਹੀਂ ਲੱਗ ਰਹੀ ਸੀ ਜਿਸ ਕਰਕੇ ਮੈਨੂੰ ਦੁਖੀ ਹੋ ਕੇ ਇਹ ਕਦਮ ਚੁੱਕਣਾ ਪਿਆ।
ਦੂਜੇ ਪਾਸੇ ਮਾਂ ਅਤੇ ਬਾਪ ਦਾ ਕਹਿਣਾ ਹੈ ਕਿ ਦੀਪ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਅਤੇ ਲੜਕੀ ਨੇ ਉਸਨੂੰ ਵਿਆਹ ਦਾ ਲਾਰਾ ਲਾਇਆ ਸੀ।ਪਰਿਵਾਰ ਨੇ ਦੱਸਿਆ ਘਰ ‘ਚ ਰੱਖੀ ਕਣਕ ‘ਚੋਂ ਕੱਢ ਕੇ ਦਵਾਈ ਖਾਧੀ ਬਹੁਤ ਕੋਸ਼ਿਸ਼ ਕੀਤੀ ਪਰ ਦੀਪ ਨੇ ਇਕ ਨਾ ਸੁਣੀ ਹਾਲਤ ਖਰਾਬ ਹੋਣ ‘ਤੇ ਬਟਾਲਾ ਦੇ ਸਰਕਾਰੀ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ।ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਹੁਣ ਹਾਲਾਤ ਪਹਿਲਾਂ ਨਾਲੋਂ ਚੰਗੀ ਹੈ।