ਸ੍ਰੀ ਆਨੰਦਪੁਰ ਤੋਂ ਇੱਕ ਨਿਹੰਗ ਸਿੰਘ ਵਲੋਂ ਆਪਣੀ ਈਰਾਨੀ ਪਤਨੀ ਨਾਲ ਕੁੱਟਮਾਰ ਕਰਨ ਦੀਆਂ ਖਰਬਾਂ ਸਾਹਮਣੇ ਆ ਰਹੀਆਂ ਹਨ।ਨਿਹੰਗ ਸਿੰਘ ‘ਤੇ ਆਪਣੀ ਘਰਵਾਲੀ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ।ਇਸ ਤਰ੍ਹਾਂ ਦੇ ਦੋਸ਼ ਨਿਹੰਗ ਸਿੰਘ ਦੀ ਪਤਨੀ ਵਲੋਂ ਹੀ ਲਗਾਈ ਜਾ ਰਹੇ ਹਨ।
ਪੀੜਤ ਨੇ ਇਸ ਦਾ ਖੁਲਾਸਾ ਸੋਸ਼ਲ ਮੀਡੀਆ ‘ਤੇ ਕੀਤਾ ਹੈ।ਪੀੜਤ ਪਤਨੀ ਵਲੋਂ ਇਸਦਾ ਖੁਲਾਸਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ।ਦੱਸਣਯੋਗ ਹੈ ਕਿ ਪੀੜਤ ਦਾ ਪਤੀ ਬੁੱਢਾ ਦਲ ਦਾ ਸੇਵਾਦਾਰ ਹੈ।ਜਾਣਕਾਰੀ ਮੁਤਾਬਕ ਇਸ ਪੀੜਤ ਦੀ ਪਛਾਣ ਅੰਬਰ ਕੌਰ ਅਤੇ ਇਸਦੇ ਪਤੀ ਦਾ ਨਾਮ ਰਣਜੋਧ ਸਿੰਘ ਵਜੋਂ ਹੋਈ ਹੈ।ਦੱਸ ਦੇਈਏ ਕਿ ਅੰਬਰ ਕੌਰ ਈਰਾਨੀ ਲੜਕੀ ਹੈ।ਰਣਜੋਧ ਸਿੰਘ ਉਸ ਨੂੰ ਈਰਾਨ ਤੋਂ ਵਿਆਹ ਕੇ ਲਿਆਇਆ ਸੀ।ਦੱਸਣਯੋਗ ਹੈ ਕਿ ਨਿਹੰਗ ਸਿੰਘ ਰਣਜੋਧ ਸਿੰਘ ‘ਤੇ ਬੁੱਢਾ ਦਲ ਵਲੋਂ ਸਖਤ ਕਾਰਵਾਈ ਕੀਤੀ ਗਈ ਹੈ।