ਕੇਂਦਰ ਵੱਲੋਂ ਬਣਾਏ 3 ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ 8 ਮਹੀਨੇ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ | ਟਿੱਕਰੀ ਬਾਰਡਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਸਮਰਥਕਾਂ ਦੀ ਕੁੱਟਮਾਰ ਕੀਤੀ ਗਈ ਹੈ। ਸੈਕਟਰ 9 ਕੰਮਯੂਨਿਟੀ ਸੈਂਟਰ ਦੇ ਕੋਲ ਮਾਨਸਾ ਕੈਂਪ ਦੇ ਅੰਦਰ ਵੜ੍ਹਕੇ ਕੁੱਟਮਾਰ ਕੀਤੀ ਗਈ।ਇਸ ਦੌਰਾਨ ਕਿਸਾਨ ਗੁਰਵਿੰਦਰ ਨੂੰ ਗੰਭੀਰ ਸੱਟਾਂ ਵੱਜੀਆਂ ਹਨ।
ਜਾਣਕਾਰੀ ਮੁਤਾਬਿਕ ਗੁਰਵਿੰਦਰ ਦੇ ਸਿਰ ਤੇ 15 ਟਾਂਕੇ ਲੱਗੇ ਹਨ ਅਤੇ ਉਸਦੇ ਅੱਖ, ਕੰਨ, ਹੱਥ ਅਤੇ ਪੈਰਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਦੱਸ ਦੇਈਏ ਕਿ ਖਾਲਿਸਤਾਨ ਮੂਵਮੈਂਟ ਚੱਲਾ ਰਹੇ ਗੁਰਪੱਤਵੰਤ ਸਿੰਘ ਪਨੂੰ ਖਿਲਾਫ ਸਟੇਜ ਤੋਂ ਜਮਕੇ ਬੋਲੇ ਸੀ ਰੁਲਦੂ ਸਿੰਘ ਮਾਨਸਾ।ਸੰਯੁਕਤ ਕਿਸਾਨ ਮੋਰਚਾ ਨੇ ਬੀਤੇ ਕੱਲ੍ਹ ਰੁਲਦੂ ਸਿੰਘ ਮਾਨਸਾ ਨੂੰ ਇੱਕ ਹਫ਼ਤੇ ਲਈ ਸਸਪੈਂਡ ਵੀ ਕੀਤਾ ਹੈ।