ਸੋਮਵਾਰ, ਜੁਲਾਈ 21, 2025 05:03 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਸੰਯੁਕਤ ਸਮਾਜ ਮੋਰਚੇ ਤੋਂ ਚੋਣ ਲੜੇਗਾ ਲੱਖਾ ਸਿਧਾਣਾ, ਰਾਜੇਵਾਲ ਨਾਲ ਹੋਈ ਗੱਲ (ਵੀਡੀਓ)

by propunjabtv
ਜਨਵਰੀ 13, 2022
in ਦੇਸ਼, ਪੰਜਾਬ
0

ਪੰਜਾਬ ਅਤੇ ਹੋਰ ਸੂਬਿਆਂ ‘ਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ, ਚੋਣ ਕਮਿਸ਼ਨ ਨੇ ਚੋਣਾਂ ਦਾ ਬਿਗੁੱਲ ਬਜਾ ਦਿੱਤਾ ਗਿਆ ਹੈ ਅਤੇ ਚੋਣ ਜਾਬਤਾ ਵੀ ਲੱਗ ਗਿਆ ਹੈ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਐਲਾਨ ਰਹੀਆਂ ਹਨ। ਅਜਿਹੇ ‘ਚ ਸਮਾਜ ਸੇਵੀ ਲੱਖਾ ਸਿਧਾਣਾ ਜੋ ਕਿ ਕਿਸਾਨੀ ਅੰਦੋਲਨ ‘ਚ ਕਾਫੀ ਐਕਟਿਵ ਨਜ਼ਰ ਆਏ ਸਨ ਹੁਣ ਉਨ੍ਹਾਂ ਚੋਣਾਂ ‘ਚ ਉਤਰਨ ਦੀ ਤਿਆਰੀ ਵੀ ਕਰ ਲਈ ਹੈ। ਉਨ੍ਹਾਂ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵੱਜੋਂ ਚੋਣਾਂ ‘ਚ ਉਤਰਨ ਦਾ ਫੈਸਲਾ ਕੀਤਾ ਹੈ। ਅੱਜ ਪ੍ਰੋ-ਪੰਜਾਬ ਦੇ ਪੱਤਰਕਾਰ ਵਿਕਰਮ ਕੰਬੋਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵਜੋਂ ਮੋੜ ਤੋਂ ਚੋਣ ਲੜਣਗੇ।

 

ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੇਰੀ ਗੱਲ ਹੋਈ ਹੈ ਅਤੇ ਆਉਣ ਵਾਲੀ 15-16 ਤਾਰੀਕ ਤੱਕ ਸਾਰੇ ਉਮੀਦਵਾਰਾਂ ਦਾ ਐਲਾਨ ਵੀ ਹੋ ਜਾਵੇਗਾ।
ਆਮ ਆਦਮੀ ਪਾਰਟੀ ਦਾ ਵੋਟ ਬੈਂਕ ਤੋੜਣ ਲਈ ਮੋੜ ਤੋਂ ਚੋਣਾਂ ਲੜਣ ਦੀ ਗੱਲ ਦਾ ਜਵਾਬ ਦਿੰਦਿਆਂ ਉਨ੍ਹਾਂ ‘ਆਪ’ ਨੂੰ ਘੇਰਦੇ ਹੋਏ ਕਿਹਾ ਕਿ ਪਾਰਟੀ ਦੇ ਵੱਡੇ ਆਗੂ ਜਿਵੇਂ ਕਿ ਰਾਘਵ ਚੱਢਾ, ਭਗਵੰਤ ਮਾਨ ਜਾਂ ਕੇਜਰੀਵਾਲ ਮੇਰੇ ਕੁਝ ਸਵਾਲਾਂ ਦਾ ਜਵਾਬ ਦੇ ਦੇਣ ਮੈਂ ਚੋਣ ਹੀ ਨਹੀਂ ਲੜਾਂਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਹਮੇਸ਼ਾਂ ਦਿੱਲੀ ਮਾਡਲ ਦੀ ਗੱਲ ਕੀਤੀ ਜਾਂਦੀ ਹੈ ਪਰ ਪੰਜਾਬ ‘ਚ ਦਿੱਲੀ ਮਾਡਲ ਕਾਮਯਾਬ ਹੀ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮਸਲੇ ਅਰਥ ਵਿਵਸਥਾ ਨਾਲ ਜੁੜੇ ਹੋਏ ਹਨ ਜਿਵੇਂ ਕਿ ਸਕੂਲ, ਹੈਲਥ ਵਿਵਸਥਾ ਅਤੇ ਬਿਜਲੀ ਆਦਿ ਪਰ ਪੰਜਾਬ ਦੇ ਮਸਲੇ ਬਿਲਕੁੱਲ ਵੱਖ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲੇ ਆਰਥਿਕ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਭੁਗੋਲਿਕ ਵੀ ਹਨ। ਪੰਜਾਬ ‘ਚ ਦਿੱਲੀ ਮਾਡਲ ਨਹੀਂ ਚੱਲ ਸਕਦਾ, ਇਥੇ ਤਾਂ ਪੰਜਾਬ ਮਾਡਲ ਦੀ ਲੋੜ ਹੈ। ਇਸਦੇ ਨਾਲ ਪੰਜਾਬ ਦੇ ਪਾਣੀ ਦੇ ਮਸਲੇ ‘ਤੇ ਵੀ ਉਨ੍ਹਾਂ ਕੇਜਰੀਵਾਲ ‘ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਪੰਜਾਬ ਦਿੱਲੀ ਨੂੰ ਫ੍ਰੀ ਪਾਣੀ ਦੇ ਰਿਹਾ ਹੈ ਅਤੇ ਪੰਜਾਬ ਦੇ ਪਾਣੀ ਦਾ ਪੰਜਾਬ ਨੂੰ ਕੀ ਪੈਸਾ ਨਹੀਂ ਮਿਲਣਾ ਚਾਹੀਦਾ? ਇਸ ‘ਤੇ ਕੇਜਰੀਵਾਲ ਦਾ ਕੀ ਸਟੈਂਡ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਾੜਾ ਦੱਸ ਰਹੀ ਹੈ ਪਰ ਤੁਹਾਨੂੰ ਵੀ ਤਾਂ ਪੰਜਾਬ ਦੇ ਲੋਕਾਂ ਨੂੰ ਰੋਡ-ਮੈਪ ਦੇਣ ਦੀ ਲੋੜ ਹੈ ਜਿਸ ਨਾਲ ਪੰਜਾਬ ਦੇ ਲੋਕ ਤੁਹਾਡੇ ‘ਤੇ ਵਿਸ਼ਵਾਸ਼ ਕਰ ਸਕਣ ਤੁਸੀਂ ਵੀ ਤਾਂ ਫ੍ਰੀ-ਫ੍ਰੀ ਕਹਿ ਕੇ ਪੰਜਾਬ ਦੇ ਭੋਲੇ ਲੋਕਾਂ ਨੂੰ ਭਰਮਾ ਰਹੇ ਹੋ।
ਨਵਜੋਤ ਸਿੱਧੂ ਦੇ ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਮਾਡਲ ਨਹੀਂ ਹੈ। ਪੰਜਾਬ ਮਾਡਲ ‘ਚ ਪੰਜਾਬ ਦੇ ਪਾਣੀ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਡੈਮਾਂ ਦੇ ਪ੍ਰਬੰਧ ਦੀ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਰਾਜਸਥਾਨ ਨੂੰ ਫ੍ਰੀ ਪਾਣੀ ਦਿੱਤਾ ਜਾ ਰਿਹਾ ਹੈ ਕਿ ਰਾਜਸਥਾਨ ਜਾਂ ਦਿੱਲੀ ਪੰਜਾਬ ਨੂੰ ਕੁਝ ਫ੍ਰੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀ ਸਿਆਸੀ ਪਾਰਟੀਆਂ ਵੱਖ-ਵੱਖ ਸੂਬਿਆਂ ‘ਚ ਜਾ ਕੇ ਸਿਆਸੀ ਲਾਹਾ ਲੈਣ ਲਈ ਉਸ ਸੂਬੇ ਦੇ ਹੱਕ ‘ਚ ਗੱਲ ਕਰ ਆਉਂਦੀਆਂ ਹਨ।

Tags: Balvir Singh Rajewaldelhi modellakha sidhanaPunjab model
Share202Tweet126Share51

Related Posts

ਸਕੂਲ ਬੱਸ ਦੀ ਚਪੇਟ ‘ਚ ਆਈ 4 ਸਾਲ ਦੀ ਮਾਸੂਮ ਬੱਚੀ, ਬੱਸ ਤੋਂ ਉਤਰਨ ਸਮੇਂ ਵਾਪਰਿਆ ਭਿਆਨਕ ਹਾਦਸਾ

ਜੁਲਾਈ 21, 2025

ਪੰਜਾਬ ਚ ਸਰਕਾਰੀ PTI ਅਧਿਆਪਕਾਂ ਦੀ ਨਿਕਲੀ ਵੱਡੀ ਭਰਤੀ, ਜਾਣੋ ਕੌਣ ਕਰ ਸਕਦਾ ਹੈ ਅਪਲਾਈ

ਜੁਲਾਈ 21, 2025

ਪੰਜਾਬ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਸ਼ੁਰੂ ਕੀਤੀ ਖਾਸ ਮੁਹਿੰਮ

ਜੁਲਾਈ 21, 2025

ਕਾਰ ‘ਚ ਵੜ ਵਕੀਲ ਨੂੰ ਮਾਰੀਆਂ ਗੋਲੀਆਂ, ਵਾਪਰੀ ਭਿਆਨਕ ਘਟਨਾ

ਜੁਲਾਈ 21, 2025

ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਨੇ ਲਿਆ ਵੱਡਾ ਫੈਸਲਾ, ਮਾਮਲੇ ‘ਚ ਆਈ ਅਪਡੇਟ

ਜੁਲਾਈ 19, 2025

6 ਦਿਨ ‘ਚ ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਧਮਕੀ

ਜੁਲਾਈ 19, 2025
Load More

Recent News

ਅਮਹਿਦਾਬਾਦ ਜਹਾਜ ਹਾਦਸੇ ‘ਤੇ MP ਸਤਨਾਮ ਸੰਧੂ ਨੇ ਰਾਜ ਸਭਾ ਸੈਸ਼ਨ ਦੌਰਾਨ ਕੀਤਾ ਸਵਾਲ

ਜੁਲਾਈ 21, 2025

ਸਕੂਲ ਬੱਸ ਦੀ ਚਪੇਟ ‘ਚ ਆਈ 4 ਸਾਲ ਦੀ ਮਾਸੂਮ ਬੱਚੀ, ਬੱਸ ਤੋਂ ਉਤਰਨ ਸਮੇਂ ਵਾਪਰਿਆ ਭਿਆਨਕ ਹਾਦਸਾ

ਜੁਲਾਈ 21, 2025

ਸਕੂਲ ‘ਤੇ ਡਿੱਗਿਆ ਜਹਾਜ ਵਾਪਰਿਆ ਭਿਆਨਕ ਹਾਦਸਾ, ਹਾਦਸੇ ਦੌਰਾਨ ਬੱਚੇ ਵੀ ਸਕੂਲ ‘ਚ ਸੀ ਮੌਜੂਦ

ਜੁਲਾਈ 21, 2025

ਪੰਜਾਬ ਚ ਸਰਕਾਰੀ PTI ਅਧਿਆਪਕਾਂ ਦੀ ਨਿਕਲੀ ਵੱਡੀ ਭਰਤੀ, ਜਾਣੋ ਕੌਣ ਕਰ ਸਕਦਾ ਹੈ ਅਪਲਾਈ

ਜੁਲਾਈ 21, 2025

ਪੰਜਾਬ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਸ਼ੁਰੂ ਕੀਤੀ ਖਾਸ ਮੁਹਿੰਮ

ਜੁਲਾਈ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.