ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਸਦ ਦੇ ਬਾਹਰ ਆਵਾਜ਼ ਉਠਾ ਰਹੇ ਹਨ। ਅੱਜ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਸੰਸਦ ਦੇ ਬਾਹਰ ਅਨੌਖਾ ਪ੍ਰਦਰਸ਼ਨ ਕੀਤਾ ਗਿਆ | ਜਿੱਥੇ ਅਕਾਲੀ ਦਲ ਨੇ ਕਈ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੇ ਸਿੱਟੇ ਦਿੰਦਿਆ ਖੇਤੀ ਕਾਨੂੰਨ ਰੱਦ ਕਰਾਉਣ ਲਈ ਸਾਥ ਦੇਣ ਦੀ ਅਪੀਲ ਕੀਤੀ |
ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਸੰਸਦ ਦੇ ਗੇਟ ਬਾਹਰ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਇੱਕ ਕਣਕ ਦਾ ਸਿੱਟਾ ਦਿੰਦੀ ਨਜ਼ਰ ਆਈ। ਪਹਿਲਾਂ ਤਾਂ ਹੇਮਾ ਮਾਲਿਨੀ ਨੂੰ ਅਸਾਨੀ ਨਾਲ ਕਣਕ ਦੀਆਂ ਬੱਲੀਆਂ ਲੈਂਦਿਆਂ ਵੇਖਿਆ ਗਿਆ ਸੀ, ਪਰ ਜਦੋਂ ਉਨ੍ਹਾਂ ਪੋਸਟਰ ਵੇਖਿਆ ਤਾਂ ਉਹ ਝਿਜਕਦੀ ਤੇ ਹੱਸਦੀ ਹੋਈ ਦਿਖਾਈ ਦਿੱਤੀ।ਜਿਸ ਦੇ ਵਿੱਚ ਹਰਸਿਮਰਤ ਬਾਦਲ ਨੇ ਸਿੱਟਾ ਦਿੰਦਿਆ ਕਿਹਾ ਕਿ ਕਿਸਾਨਾਂ ਦਾ ਸਾਥ ਦਿਓ ਇਹ ਗੱਲ ਹਰਸਿਮਰਤ ਬਾਦਲ ਨੇ ਅਗਰੇਜ਼ੀ ਵਿੱਚ ਕਹੀ ਕਿ ਸਪੋਰਟ ਫਾਰਮਰਜ਼ ਇਹ ਕਹਿੰਦਿਆਂ ਉਨ੍ਹਾਂ ਦੇ ਵੱਲੋਂ ਹੇਮਾ ਮਾਲਿਨੀ ਦਾ ਮੋਢਾ ਵੀ ਥਾਪੜਿਆ ਗਿਆ |
ਵੀਡੀਓ ਅਨੁਸਾਰ ਜਿਸ ਸਮੇਂ ਹਰਸਿਮਰਤ ਕੌਰ ਨੇ ਹੇਮਾ ਮਾਲਿਨੀ ਨੂੰ ਕਣਕ ਦੀ ਬੱਲੀ ਦਿੱਤੀ, ਉਸ ਸਮੇਂ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਪੋਸਟਰ ਵੀ ਸੀ, ਜਿਸ ਉੱਤੇ ਲਿਖਿਆ ਸੀ ਕਿਸਾਨਾਂ ਦੇ ਨਾਲ ਖੜ੍ਹੇ ਹੋਵੋ। ਇਸ ਦੇ ਨਾਲ ਹੀ ਉਸ ਪੋਸਟਰ ਦੇ ਪਿਛਲੇ ਪਾਸੇ ਲਿਖਿਆ ਸੀ – ‘ਸੋਨੇ ਜਿਹੀਆਂ ਫਸਲਾ ਬੀਜਣ ਵਾਲੇ, ਖੂਨ ਦੇ ਹੰਝੂ ਕਿਉਂ ਰੋਣ।’ ਇਸ ਦੌਰਾਨ ਬਸਪਾ ਤੇ ਅਕਾਲੀ ਦਲ ਦੇ ਹੋਰ ਸੰਸਦ ਮੈਂਬਰ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਪੋਸਟਰ ਵੀ ਹਨ। ਵੀਡੀਓ ਵਿੱਚ ਹੇਮਾ ਤੇ ਹਰਸਿਮਰਤ ਕੌਰ ਵਿੱਚ ਕੁਝ ਗੱਲਬਾਤ ਵੀ ਹੋਈ, ਪਰ ਕੀ ਹੋਇਆ ਇਸ ਦਾ ਪਤਾ ਨਹੀਂ ਹੈ।
ਦੱਸਣਯੋਗ ਹੈ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੰਸਦ ਭਵਨ ਦੇ ਗੇਟ ਨੰਬਰ ਚਾਰ ‘ਤੇ ਪ੍ਰਦਰਸ਼ਨ ਕਰ ਰਹੇ ਹਨ ਤੇ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੇ ਸਿੱਟੇ ਦੇ ਰਹੇ ਹਨ। ਇਹ ਪਾਰਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕਰ ਰਹੀਆਂ ਹਨ।