ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਬੀਤੇ ਦਿਨ ਬਲਬੀਰ ਸਿੰਘ ਰਾਜੇਾਲ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਨ੍ਹਾਂ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਸੰਯੁਕਤ ਮੋਰਚਾ ਇਹ ਚਿਤਾਵਨੀ ਦਿੰਦਾ ਹੈ ਕਿ ਸੰਸਦ ਸੈਸ਼ਨ ਦੌਰਾਨ ਜਿਹੜੀ ਪਾਰਟੀ ਕਿਸਾਨਾਂ ਦੇ ਮੁੱਦੇ ਦਬਾਉਣ ਦੀ ਕੋਸ਼ਿਸ਼ ਕਰੇਗੀ ਉਸ ਦਾ ਸੰਯੁਕਤ ਕਿਸਾਨ ਮੋਰਚਾ ਸਖ਼ਤ ਵਿਰੋਧ ਕਰੇਗਾ |
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਿਸ ਤਰਾਂ BJP ਦਾ ਕਿਸਾਨ ਹਾਲ ਕਰ ਰਹੇ ਹਨ ਉਨ੍ਹਾਂ ਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਅਤੇ ਘਰੋਂ ਬਾਹਰ ਨਿਕਲਣਾ ਵੀ ਕਿਸਾਨਾਂ ਨੇ BJP ਲੀਡਰਾਂ ਦਾ ਔਖਾ ਕੀਤਾ ਹੈ ਇਸੇ ਤਰਾਂ ਦੂਜੀਆਂ ਪਾਰਟੀਆਂ ਦਾ ਵਿਰੋਧ ਵੀ ਹੋ ਸਕਦਾ ਹੈ ਜੇਕਰ ਉਹ ਕਿਸਾਨਾਂ ਦਾ ਮੁੱਦਾ ਸੈਸ਼ਨ ਦੌਰਾਨ ਨਹੀਂ ਚੁੱਕਦੀਆਂ | ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਹਰ ਰੋਜ਼ 200 ਕਿਸਾਨ ਉੱਥੇ ਪਹੁੰਚਾਂਗੇ ਅਤੇ ਸਾਰੇ ਲੀਡਰਾਂ ਨੂੰ ਸਨਮਾਨੀ ਨਾਲ ਅੰਦਰ ਵੀ ਭੇਜਾਂਗੇ ਅਤੇ MP ਅੰਦਰ ਜਾ ਕਿਸਾਨਾਂ ਦਾ ਮੁੱਦਾ ਜ਼ਰੂਰ ਚੁੱਕਣ |