ਪੰਜਾਬ ‘ਚ ਸਿਆਸੀ ਦਲ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਸ ‘ਚ ਉਲਝ ਗਏ ਹਨ ਅਤੇ ਇੱਕ ਦੂਜੇ ‘ਤੇ ਦੋਸ਼- ਪ੍ਰਤੀਦੋਸ਼ ਲਗਾ ਰਹੇ ਹਨ।ਭਲਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਲਈ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਇਆ ਸੀ।ਦੂਜੇ ਪਾਸੇ ਉਨਾਂ੍ਹ ਦੇ ਇਸ ਬਿਆਨ ‘ਤੇ ਪਲਟਵਾਰ ਕਰਦੇ ਹੋਏ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਤਿੱਖੀ ਪ੍ਰਤੀਕ੍ਰਿਆ ਵਿਅਕਤ ਕੀਤੀ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਫਾਰਮ ਐਕਟ 2013 ਜਦੋਂ ਪੰਜਾਬ ਦੀ ਵਿਧਾਨ ਸਭਾ ‘ਚ ਪੇਸ਼ ਹੋਇਆ ਸੀ ਇਸ ਸਮੇਂ ਕਾਂਗਰਸ ਪਾਰਟੀ ਵਿਧਾਨ ਸਭਾ ‘ਚ ਵਿਰੋਧੀ ਦਲ ਦੀ ਭੂਮਿਕਾ ਨਿਭਾਅ ਰਹੀ ਸੀ।
ਜਦੋਂ ਇਹ ਐਕਟ ਪਾਸ ਹੋਇਆ ਉਦੋਂ ਕਿਸੇ ਵੀ ਕਾਂਗਰਸੀ ਵਿਧਾਇਕ ਨੇ ਇੱਕ ਸ਼ਬਦ ਨਹੀਂ ਬੋਲਿਆ।ਉਸ ਸਮੇਂ ਸਿੱਧੂ ਦੀ ਪਤਨੀ ਉਨਾਂ੍ਹ ਦਾ ਹਿੱਸਾ ਸੀ।ਉਨਾਂ੍ਹ ਨੇ ਕਿਹਾ ਕਿ ਬੀਜੇਪੀ, ਕਾਂਗਰਸ ਅਤੇ ਅਕਾਲੀ ਦਲ ਨੂੰ ਪੂੰਜੀਪਤੀ ਚਲਾਉਂਦੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਐਕਟ ੳੇੁਸ ਸਮੇਂ ਸਿੱਧੂ ਦੇ ਪਰਿਵਾਰ ਦੀ ਸਹਿਮਤੀ ਨਾਲ ਆਇਆ ਸੀ।ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਵੋਟ ਲੈਣ ਦੇ ਲਈ ਸਿੱਧੂ ਝੂਠ ਬੋਲ ਰਹੇ ਹਨ।ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।