ਸ਼ੁੱਕਰਵਾਰ, ਮਾਰਚ 13, 2026 03:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਹਰਿਆਣਾ ਲਈ ਵੱਖਰੀ ਵਿਧਾਨ ਸਭਾ ਦੇ ਮੁੱਦੇ ‘ਤੇ ਸਿਆਸਤ ਗਰਮਾਈ..

by propunjabtv
ਜੁਲਾਈ 10, 2022
in Featured News, ਪੰਜਾਬ, ਰਾਜਨੀਤੀ
0

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਇਮਾਰਤ ਬਣਾਉਣ ਵਾਸਤੇ ਚੰਡੀਗੜ੍ਹ ਵਿੱਚ ਜ਼ਮੀਨ ਦਿੱਤੀ ਜਾਵੇਗੀ। ਇਸ ਬਾਰੇ ਪੰਜਾਬ ‘ਚ ਸਿਆਸਤ ਗਰਮਾ ਗਈ ਹੈ।
ਪੰਜਾਬ ਦੇ ਆਮ ਆਦਮੀ ਪਾਰਟੀ (AAP) ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਪਸ਼ਟ ਕੀਤਾ ਕਿ ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੀ ਇਮਾਰਤ ਨਹੀਂ ਬਣਾਉਣ ਦਿੱਤੀ ਜਾਵੇਗੀ। ਜੇਕਰ ਹਰਿਆਣਾ ਵੱਖਰੀ ਵਿਧਾਨ ਸਭਾ ਬਣਾਉਣਾ ਚਾਹੁੰਦਾ ਹੈ ਤਾਂ ਪੰਚਕੂਲਾ, ਫਰੀਦਾਬਾਦ ਜਾਂ ਕੁਰੂਕਸ਼ੇਤਰ ਵਿੱਚ ਵਿਧਾਨ ਸਭਾ ਭਵਨ ਬਣਾਵੇ।

ਜੌੜਾ ਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ। ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ ਜੋ ਵੱਖ ਹੋ ਗਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪਹਿਲਾਂ ਹੀ ਪੰਜਾਬ ਦਾ ਹੈ। ਵਿਧਾਨ ਸਭਾ ਦੀ ਇਮਾਰਤ ਵੀ ਪੰਜਾਬ ਦੀ ਹੈ, ਹਰਿਆਣੇ ਨੂੰ ਭਾਈਚਾਰਕ ਸਾਂਝ ਵਜੋਂ ਦਿੱਤੀ ਗਈ ਹੈ।

ਦੂਜੇ ਪਾਸੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਕੇਂਦਰ ਤੋਂ ਜ਼ਮੀਨ ਦੀ ਮੰਗ ਕੀਤੀ ਸੀ। ਪੰਜਾਬ ਵਿਧਾਨ ਸਭਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੱਖ ਕਰਨ ਲਈ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਨੂੰ ਵੀ ਚੰਡੀਗੜ੍ਹ ਵਿੱਚ ਜ਼ਮੀਨ ਦਿੱਤੀ ਜਾਵੇ।

ਜਦਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਵਿਧਾਨ ਸਭਾ ਦੀ ਵਾਧੂ ਇਮਾਰਤ ਲਈ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦਾ ਐਲਾਨ ਕਰਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ, ‘‘ਮੌਜੂਦਾ ਇਮਾਰਤ ਵਿੱਚ ਤਾਂ ਇਨ੍ਹਾਂ 90 ਵਿਧਾਇਕਾਂ ਦੇ ਬੈਠਣ ਲਈ ਵੀ ਪੂਰੀ ਜਗ੍ਹਾ ਨਹੀਂ ਹੈ।ਬਲਕਿ ਇਸ ਇਮਾਰਤ ਵਿੱਚ ਵਿਸਥਾਰ ਕਰਨਾ ਵੀ ਸੰਭਵ ਨਹੀਂ ਹੈ ਕਿਉਂਕਿ ਇਹ ਇਕ ਵਿਰਾਸਤੀ ਇਮਾਰਤ ਹੈ। ਇਸ ਵਾਸਤੇ, ਇਹ ਬੇਨਤੀ ਕੀਤੀ ਗਈ ਕਿ ਵਿਧਾਨ ਸਭਾ ਲਈ ਇਕ ਨਵੀਂ ਵਾਧੂ ਇਮਾਰਤ ਬਣਾਉਣ ਚੰਡੀਗੜ੍ਹ ਵਿੱਚ ਲੋੜ ਅਨੁਸਾਰ ਜ਼ਮੀਨ ਦਿੱਤੀ ਜਾਵੇ।’’

ਰਮਿੰਦਰ ਸਿੰਘ

ਚੰਡੀਗੜ ਏਸ਼ੀਆ ਦਾ ਸਭ ਤੋਂ ਖੂਬਸੂਰਤ ਤੇ ਸਾਫ ਸੁਥਰਾ ਸ਼ਹਿਰ ਜਾਣਿਆ ਜਾਂਦਾ ਹੈ ਜੋ ਸਾਂਝੇ ਪੰਜਾਬ ਦੀ ਰਾਜਧਾਨੀ ਸੀ ਪਰ ਪੰਜਾਬੀ ਸੂਬਾ 1.11.1966 ‘ਚ ਬਣਨ ਬਾਅਦ ਇਹ ਅਤਿ-ਆਧੁਨਿਕ ਸ਼ਹਿਰ ਵਿਵਾਦਾਂ ‘ਚ ਘਿਰ ਗਿਆ ਜਦ ਇਸ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਐਲਾਨ ਦਿੱਤਾ । ਚੰਡੀਗੜ,ਪੰਜਾਬ ਦੇ ਦਰਜਨਾਂ ਪਿੰਡ ਉਜਾੜ ਤੇ ਰਾਜਧਾਨੀ ਬਣਾਇਆ ਗਿਆ ਸੀ,ਪੰਜਾਬ ਆਪਣੀ ਬੇਹੱਦ ਖੂਬਸੂਰਤ ਲਾਹੌਰ ਰਾਜਧਾਨੀ ਹਿੰਦ-ਪਾਕਿ ਵੰਡ ਸਮੇਂ, ਸੰਨ 1947 ਚ ਛੱਡ ਆਇਆ ਸੀ ।

ਪੰਜਾਬ ਵਿਧਾਨ ਸਭਾ ਚ ਦੋ ਹਾਊਸ ਸਨ, ,ਇਕ ਵਿਧਾਨ ਸਭਾ ਤੇ ਦੂਸਰੀ ਵਿਧਾਨ ਪ੍ਰੀਸ਼ਦ ( ਐਮ ਐਲ ਸੀ ਮੈਂਬਰ ਵਿਧਾਨ ਪ੍ਰੀਸ਼ਦ ) ਪੰਜਾਬੀ ਸੂਬਾ ਬਣਨ ‘ਤੇ ਵਿਧਾਨ ਸਭਾ ਪੰਜਾਬ ਨੂੰ ‘ਤੇ ਵਿਧਾਨ ਪ੍ਰੀਸ਼ਦ ਹਰਿਆਣਾ ਹਵਾਲੇ ਕਰ ਦਿਤੀ,ਪੰਜਾਬੀ ਸੂਬਾ ਬਣਨ ਤੇ ਬਾਅਦ ਫੈਸਲਾ ਹੋਇਆ ਸੀ ਕਿ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਬਣਾ ਲਵੇ ਤਦ ਤੱਕ ਉਹ ਅਰਜ਼ੀ ਤੌਰ ਤੇ ਵਿਧਾਨ ਪ੍ਰੀਸ਼ਦ ਵਰਤ ਸਕਦਾ ਹੈ । ਅਸਲ ਚ ਸਿਆਸੀ ਤੇ ਅਸਲੂਣ ਝਗੜਾ ਇਹ ਹੈ ਕਿ ਹਰਿਆਣਾ ਆਪਣੀ ਜਮੀਨ ਚ ਵਿਧਾਨ ਸਭਾ ਬਣਾਵੇ ।

ਚੰਡੀਗੜ ਪੰਜਾਬ ਦੀ ਰਾਜਧਾਨੀ ਹੈ । ਇਸ ਨੇ ਅਨੇਕਾਂ ਝਗੜੇ ਪੈਦਾ ਕੀਤੇ । ਹੁਣ ਜੇਕਰ ਧੱਕਾ ਕੀਤਾ ਜਾਂਦਾ ਹੈ ਕਿ ਮੁੜ ਪੰਜਾਬ ਦੇ ਲੋਕ ਆਪਣੀ ਨਰਾਜ਼ਗੀ ਤਿੱਖੇ ਸੰਘਰਸ਼ ਵਿੱਚ ਪ੍ਰਗਟ ਕਰ ਸਕਦੇ ਹਨ ।

ਹੁਕਮਰਾਨ,ਸਿਆਸਤਦਾਨ ਕਾਨੂੰਨ ਤੇ ਨਿਯਮਾਂ ਅਨੁਸਾਰ ਕੋਈ ਵੀ ਧਿਰ ਬੇਗਾਨਗੀ ਮਹਿਸੂਸ ਨਾ ਕਰ ਸਕੇ । ਲੋਕ ਸ਼ਾਂਤੀ ਤੇ ਕਾਰੋਬਾਰ ਮੰਗਦੇ ਪਰ ਸਿਆਸਤਦਾਨ ਸਿਆਸੀ ਰੋਟੀਆ ਸੇਕਦੇ ਹਨ ਅਤੇ ਹਲਾਤ ਖਰਾਬ ਕਰਨ ਲਈ ਰਾਜਨੀਤੀ ਕਰ ਰਹੇ ਹਨ ਪਰ ਪੰਜਾਬੀ ਤੇ ਹਰਿਆਣਵੀ ਸ਼ਾਂਤੀ ਪਸੰਦ ਹਨ ।

Tags: haryanapunjabPunjab and Haryana High Courtpunjab news
Share204Tweet128Share51

Related Posts

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਇਸ ਰਾਜ ‘ਚ ਨਹੀਂ ਚੱਲਣਗੀਆਂ ਓਲਾ, ਉਬੇਰ, ਰੈਪਿਡੋ, ਕੰਪਨੀਆਂ ਨੂੰ ਵੱਡਾ ਝਟਕਾ

ਮਾਰਚ 12, 2026

OBC ਰਾਖਵੇਂਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਾਰਚ 12, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026

ਜੰਗ ਖਤਮ ਕਰਨ ਲਈ ਤਿਆਰ ਹੈ ਈਰਾਨ, ਰੱਖੀਆਂ ਇਹ ਤਿੰਨ ਸ਼ਰਤਾਂ

ਮਾਰਚ 12, 2026
Load More

Recent News

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਇਸ ਰਾਜ ‘ਚ ਨਹੀਂ ਚੱਲਣਗੀਆਂ ਓਲਾ, ਉਬੇਰ, ਰੈਪਿਡੋ, ਕੰਪਨੀਆਂ ਨੂੰ ਵੱਡਾ ਝਟਕਾ

ਮਾਰਚ 12, 2026

OBC ਰਾਖਵੇਂਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਾਰਚ 12, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.