ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦਿਗਵਿਜੇ ਸਿੰਘ ਚੌਟਾਲਾ ਨੇ ਪਿੰਡ ਮੂਸਾ ਵਿਖੇ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਤੌਰ ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰਵਾਏਗੀ ਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸੰਗੀਤ ਕਾਲਜ ਅਤੇ ਯਾਦਗਾਰ ਵੀ ਬਣਾਈ ਜਾਵੇਗੀ।
ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦਿਗਵਿਜੇ ਸਿੰਘ ਚੌਟਾਲਾ ਨੇ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਮਿਲਣ ਦਾ ਤੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਦਾ ਅਵਸਰ ਮਿਲਿਆ। ਜਨਨਇਕ ਜਨਤਾ ਪਾਰਟੀ ਦਾ ਪ੍ਰਤਿਨਿਧਿ ਮੰਡਲ ਅਤੇ ਜੇ. ਜੇ. ਪੀ. ਪਾਰਟੀ ਅੱਜ ਪਰਮ ਪਿਤਾ ਪ੍ਰਮਾਤਮਾ ਨੂੰ ਪਰਾਥਨਾ ਕਰਦੀ ਹੈ ਕਿ ਪਰਮਾਤਮਾ ਵਿਛੜੀ ਹੋਈ ਮਹਾਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਉਹ ਜੋ ਆਪਣਾ ਮਿਸ਼ਨ ਪਿੱਛੇ ਛੱਡ ਗਿਆ ਹੈ, ਮਿਸ਼ਨ ਨੂੰ ਉਸਦੇ ਚਾਹੁਣ ਵਾਲੇ ਪੰਜਾਬ ਦਾ ਯੂਥ ਅੱਗੇ ਵਧਾਉਣ ਦਾ ਕੰਮ ਕਰਣ ਤਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚੋਂ ਬਾਹਰ ਆਉਣ ਦਾ ਹੌਸਲਾ ਮਿਲੇ।
ਇਸ ਵਿੱਚ ਜੋ ਹਰਿਆਣਾ ਦਾ ਐਂਗਲ ਜੁੜ ਕੇ ਸਾਹਮਣੇ ਆ ਰਿਹਾ ਹੈ, ਉਸਦੇ ਲਈ ਮੈਂ ਭਰੋਸਾ ਦਿੱਤਾ ਹੈ ਕਿ 8 ਤਰੀਕ ਨੂੰ ਭੋਗ ਹੋ ਜਾਏ ਤਾਂ ਇਨ੍ਹਾਂ ਦੀ ਸ਼ਿਕਾਇਤ ‘ਤੇ ਹਰਿਆਣਾ ਵਿੱਚ ਇੱਕ ਸਪੈਸ਼ਲ ਕੰਪਲੇਂਟ ਦਾਖਲ ਕਰਵਾਈ ਜਾਵੇਗੀ, ਜਿਸ ‘ਤੇ ਹਰਿਆਣਾ ਦੀ ਪੁਲਿਸ ਤੇ ਹਰਿਆਣਾ ਦੀ ਸਰਕਾਰ ਕਾਰਵਾਈ ਕਰੇਗੀ। ਉਹਨਾਂ ਕਿਹਾ ਕਿ ਕੁੱਝ ਲੋਕਾਂ ਦਾ ਨਾਮ ਹਰਿਆਣਾ ਤੋਂ ਸੰਬੰਧਿਤ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਦੇ ਪਿਤਾ ਜੀ ਵੱਲੋਂ ਮੰਗ ਵੀ ਕੀਤੀ ਗਈ ਹੈ ਕਿ ਭੋਗ ਤੋਂ ਬਾਅਦ ਦੁਸ਼ਯੰਤ ਜੀ ਦੀ ਅਗਵਾਈ ਵਿਚ ਕੇਂਦਰ ਨਾਲ ਗੱਲ ਕਰਕੇ ਕੇਂਦਰ ਦੀ ਸਰਕਾਰ ਵੱਲੋਂ ਹੋਰ ਸਖਤੀ ਵਰਤੀ ਜਾਏ। ਉਹਨਾਂ ਕਿਹਾ ਕਿ ਸਿੱਧੂ ਨੂੰ ਅਸੀਂ ਸਾਰੇ ਚਾਹੁਣ ਵਾਲੇ ਸੀ। ਹਰਿਆਣਾ ਉਹਨਾਂ ਨੂੰ ਐਡਮਾਇਰ ਕਰਦਾ ਸੀ ਸਿਰਸਾ ਜ਼ਿਲੇ ਵਿੱਚ ਡੱਬਵਾਲੀ ਵਿਖੇ ਇੱਕ ਵੱਡੀ ਯਾਦਗਾਰ ਬਣਾਈ ਜਾਵੇਗੀ। ਉਹ ਮਿਉਜ਼ਿਕ ਨਾਲ ਸੰਬਧ ਰੱਖਦੇ ਸੀ ਅਸੀਂ ਐਲਾਨ ਕੀਤਾ ਹੈ ਉਨ੍ਹਾਂ ਦੇ ਨਾਂ ‘ਤੇ ਮਿਉਜ਼ਿਕ ਸਕੂਲ ਵੀ ਬਣਾਵਾਂਗੇ।