ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ,ਟਿੰਬਰ ਟਰੇਲ ਵਿੱਚ ਇੱਕ ਕੇਬਲ ਕਾਰ ਟਰਾਲੀ ਤਕਨੀਕੀ ਖਰਾਬੀ ਕਾਰਨ ਰਾਹ ਵਿੱਚ ਹੀ ਰੁਕ ਗਈ, ਜਿਸ ਕਾਰਨ ਪੰਜ ਔਰਤਾਂ ਸਮੇਤ 11 ਸੈਲਾਨੀ ਹਵਾ ਵਿੱਚ ਲਟਕ ਗਏ। ਮਿਲੀ ਹੈ ਕਿ ਕਰੀਬ ਛੇ ਘੰਟਿਆਂ ਤੱਕ ਚੱਲੀ ਮੁਹਿੰਮ ਮਗਰੋਂ ਸਾਰੇ ਸੈਲਾਨੀਆਂ ਨੂੰ ਬਚਾਅ ਲਿਆ ਗਿਆ ਹੈ। ਟਰਾਲੀ ‘ਚ ਜਾਣਕਾਰੀ ਅਨੁਸਾਰ ਟਿੰਬਰ ਟਰੇਲ ਵਿੱਚ ਫਸੇ ਸਾਰੇ ਸੈਲਾਨੀ ਦਿੱਲੀ ਦੇ ਰਹਿਣ ਵਾਲੇ ਸਨ, ਜਾਣਕਾਰੀ ਅਨੁਸਾਰ ਕਰੀਬ ਗਿਆਰਾਂ ਵਜੇ ਕੇਬਲ ਕਾਰ ਟਰਾਲੀ ਦੇ ਰੁਕਣ ਦੀ ਜਾਣਕਾਰੀ ਮਿਲੀ ਸੀ।
ਸੈਲਾਨੀਆਂ ਨੂੰ ਬਚਾਉਣ ਲਈ ਇੱਕ ਹੋਰ ਕੇਬਲ ਟਰਾਲੀ ਭੇਜੀ ਗਈ ਸੀ। ਇਸ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ਬਾਰੇ ਗੱਲ ਕਰਦਿਆਂ ਕਿਹਾ ਕਿ , ਸੂਬੇ ਵਿੱਚ ਜਿੱਥੇ-ਜਿੱਥੇ ਵੀ ਰੋਪ ਵੇਅ ਬਣਾਏ ਗਏ ਹਨ, ਉੱਥੇ ਦੇ ਜ਼ਿਲ੍ਹਾ ਅਧਿਕਾਰੀ ਜਾਂਚ ਕਰਕੇ ਇਹ ਯਕੀਨੀ ਬਣਾਉਣ ਕਿ ਰੋਪ ਵੇਅ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲੇ ਵੀ 1992 ਵਿੱਚ ਵੀ ਇੱਥੇ ਅਜਿਹੀ ਹੀ ਘਟਨਾ ਵਾਪਰੀ ਸੀ। 1992 ਵਿੱਚ ਟਿੰਬਰ ਹਾਈਟਸ ਤੋਂ ਟਿੰਬਰ ਟਰੇਲ ਵਿਚਾਲੇ ਚੱਲ ਰਹੀ ਇੱਕ ਕੇਬਲ ਕਾਰ ’ਚ ਇੱਕ ਵੱਡਾ ਹਾਦਸਾ ਹੋਇਆ ਸੀ, ਉਸ ਵੇਲੇ ਕੇਬਲ ਕਾਰ ਵਿੱਚ 11 ਲੋਕ ਸਵਾਰ ਸਨ ਤੇ ਸਾਰੇ ਯਾਤਰੀਆਂ ਨੂੰ ਬਚਾਅ ਲਿਆ ਸੀ।