ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਪੰਜਾਬ ਚੋਣਾਂ ਮੁਲਤਵੀ ਕਰਨ ਦੀ ਮੰਗ ਲਗਾਤਾਰ ਤੇਜ਼ੀ ਫੜ੍ਹ ਰਹੀ ਹੈ। ਪੰਜਾਬ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਅੱਗੇ ਚੋਣਾਂ ਮੁਲਤਵੀ ਕਰਨ ਦੀ ਮੰਗ ਰੱਖੀ ਜਾ ਚੁੱਕੀ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਕ ਟਵੀਟ ਦੇਖਣ ਨੂੰ ਮਿਲਿਆ ਹੈ ਜਿਸ ‘ਚ ਉਨ੍ਹਾਂ ਨੇ ਵੀ ਚੋਣਾਂ ਇੱਕ ਹਫਤੇ ਤੱਕ ਮੁਲਤਵੀ ਕਰ ਦੇਣ ਦੀ ਗੱਲ ਕਹੀ ਹੈ।
16 फ़रवरी को श्री गुरु रविदास जी का गरपुर्व है.. लाखों की संख्या में लोग नतमस्तक होने के लिए बनारस जाते हैं..इसको ध्यान में रखते हुए चुनाव आयोग अगर पंजाब के चुनाव को एक सप्ताह आगे कर दे तो लाखों लोगों की भावनाओं की क़दर होगी…
— Bhagwant Mann (@BhagwantMann) January 17, 2022
ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ.. ਲੱਖਾਂ ਲੋਕ ਬਨਾਰਸ ਵਿਖੇ ਨਤਮਸਤਕ ਹੋਣ ਲਈ ਬਨਾਰਸ ਜਾਂਦੇ ਹਨ.. ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਚੋਣ ਕਮਿਸ਼ਨ ਪੰਜਾਬ ਚੋਣਾਂ ਨੂੰ ਇੱਕ ਹਫਤੇ ਤੱਕ ਅੱਗੇ ਕਰ ਦਿੰਦਾ ਹੈ ਤਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਹੋਵੇਗੀ।