ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ਚੰਡੀਗਡ਼੍ਹ ਦੇ ਪੀ.ਜੀ.ਆਈ. ਵਿਖੇ ਕਰ ਦਿੱਤਾ ਗਿਆ ਹੈ, ਇਹ ਪੋਸਟਮਾਰਟਮ 5 ਡਾਕਟਰਾਂ ਦੀ ਟੀਮ ਵਲੋਂ ਕੀਤਾ ਗਿਆ ਹੈ। ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਬਾਅਦ ਹੀ ਖੁਲਾਸਾ ਹੋ ਸਕੇਗਾ ਕਿ ਆਖਿਰ ਸੱਚਾਈ ਕੀ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਐਕਾਉਂਟਰ ਤੋਂ ਬਾਅਦ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਘਰ ਪਹੁੰਚੀ ਸੀ ਤਾਂ ਉਸ ਦੇ ਪਿਤਾ ਨੇ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਮੌਕੇ ਸੱਟਾਂ ਦੇ ਨਿਸ਼ਾਨ ਵੇਖੇ ਸਨ, ਜਿਸ ਤੋਂ ਬਾਅਦ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ ਸੀ ਅਤੇ ਜੈਪਾਲ ਦੇ ਪਿਤਾ ਵਲੋਂ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਹਾਈਕੋਰਟ ਵਲੋਂ ਅਪੀਲ ਰੱਦ ਕਰਨ ਤੋਂ ਬਾਅਦ ਜਦੋਂ ਭੁੱਲਰ ਦੇ ਪਰਿਵਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਤਾਂ ਸੁਪਰੀਮ ਕੋਰਟ ਨੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ। ਹੁਣ ਜਦੋਂ ਪੋਸਟ ਮਾਰਟਮ ਹੋ ਗਈ ਹੈ ਤਾਂ ਇਸ ‘ਤੇ ਨਵਾਂ ਖੁਲਾਸਾ ਹੋ ਸਕਦਾ ਹੈ। ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਫਿਰੋਜ਼ਪੁਰ ਵਿਖੇ ਸਥਿਤ ਉਸ ਦੇ ਘਰ ਲਿਜਾਈ ਜਾ ਰਹੀ ਹੈ ਅਤੇ ਕਲ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।