ਅਨਿਲ ਜੋਸ਼ੀ ਨੂੰ ਬੀਜੈਪੀ ਚੋਂ 6 ਸਾਲ ਲਈ ਬਾਹਰ ਕੱਢਿਆ ਗਿਆ ਹੈ ਜਿਸ ਤੋਂ ਬਾਅਦ ਜੋਸ਼ੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਮੇਰੀ 35 ਸਾਲ ਦੀ ਤਪੱਸਿਆ ਨੂੰ ਇੱਕ ਝਟਕੇ ‘ਚ ਖਤਮ ਕਰ ਦਿੱਤਾ ਹੈ |ਪਰ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਕਿਸਾਨੀ ਅੰਦੋਲਨ ਦੀ ਹਿਮਾਇਤ ਕਰਕੇ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਕਿਉਂਕਿ ਮੈਂ ਇਨ੍ਹਾਂ ਨੂੰ ਕਹਿੰਦਾ ਸੀ ਕਿ ਜੇਕਰ ਪੰਜਾਬ ਦੇ ਵਿੱਚੋਂ ਵੋਟਾ ਲੈਣੀਆਂ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋਣਾ ਪਵੇਗਾ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹੁਣ ਪੰਜਾਬ ਦੇ ਵਿੱਚ ਫਕਰ ਨਾਲ ਲੋਕਾਂ ਦੇ ਹੱਕ ਵਿੱਚ ਖੜ ਸਕਦਾ ਹਾਂ |