ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਹਲਕਾ ਦਾ ਦੌਰਾ ਕਰਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਇੱਥੇ ਆ ਕੇ ਸਾਡੇ ਅਧਿਆਪਕਾਂ ਨਾਲ ਖਿਲਵਾੜ ਕਰ ਰਹੇ ਹਨ।
ਇੱਥੇ 22 ਹਜ਼ਾਰ ਅਧਿਆਪਕ ਪੱਕੇ ਹੋਣ ਦੀ ਗੱਲ ਕਰ ਰਹੇ ਹਨ ਅਤੇ ਉਥੇ ਅਧਿਆਪਕਾਂ ਨੂੰ 15-15 ਦਿਨਾਂ ਲਈ ਠੇਕੇ ‘ਤੇ ਰੱਖਿਆ ਹੋਇਆ ਹੈ, ਇਸੇ ਲਈ ਮੈਂ ਉਸ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਜਦੋਂ ਮੈਂ ਰੇਤ ਮਾਫੀਆ ਲਈ ਲੜਦਾ ਸੀ ਤਾਂ ਕਹਿੰਦਾ ਸੀ ਕਿ ਛੋਟਾ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਕਹਿੰਦਾ ਨਕਲੀ ਸਿੱਧੂ ਘੁੰਮ ਰਿਹਾ ਹੈ। ਮੇਰੀ ਨੀਤੀ ਨੂੰ ਦੇਖੋ ਅਤੇ ਇਸ ਦੀ ਨਕਲ ਕਰੋ।
ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ, ਬੇਅਦਬੀ ਦੇ ਮਾਮਲੇ ਵੱਧ ਜਾਂਦੇ ਹਨ। ਅਜਿਹਾ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।