ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਪੈਟਰੋਲ 28 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਜਦਕਿ ਡੀਜ਼ਲ 31 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਪਿਛਲੇ ਚਾਰ ਦਿਨਾਂ ‘ਚ 1 ਰੁਪਏ ਤੱਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੱਧੀ ਹੈ। ਇਨ੍ਹਾਂ ਵਧੀਆਂ ਕੀਮਤਾਂ ਤੋਂ ਬਾਅਦ ਹੁਣ ਪੈਟਰੋਲ 91 ਰੁਪਏ 27 ਪੈਸੇ ‘ਤੇ ਪਹੁੰਚ ਗਿਆ ਹੈ ਜਦਕਿ ਡੀਜ਼ਲ 81 ਰੁਪਏ 73 ਪੈਸੇ ਮਿਲ ਰਿਹਾ ਹੈ। ਉਧਰ ਲੋਕਾਂ ਦਾ ਇਲਜ਼ਾਮ ਹੈ ਕਿ ਇੱਕ ਪਾਸੇ ਤਾਂ ਸਰਕਾਰ ਨੇ ਲਾਕਡਾਊਨ ਲਾ ਕੇ ਉਨ੍ਹਾਂ ਦੇ ਸਾਰੇ ਕੰਮ ਕਾਜ ਠੱਪ ਕਰੇ ਪਏ ਨੇ ਤੇ ਉਪਰੋਂ ਨਿੱਤ ਦਿਨ ਵਧਦੀ ਮਹਿੰਗਾਈ ਨੇ ਜਨਤਾ ਦਾ ਲੱਕ ਤੋੜ ਦਿੱਤਾ ਹੈ। ਹਰ ਚੀਜ਼ ਦਾ ਰੇਟ ਵੱਧ ਰਿਹਾ ਹੈ ਪਰ ਲੋਕਾਂ ਕੋਲ ਕੰਮ-ਕਾਜ ਨਹੀਂ ਹੈ। ਅਜਿਹੇ ‘ਚ ਜਨਤਾ ‘ਤੇ ਦੋਹਰੀ ਮਾਰ ਪੈ ਰਹੀ ਹੈ। ਨਾਲ ਹੀ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਸੀ ਉਦੋਂ ਤਾਂ ਤੇਲ ਦੀਆਂ ਕੀਮਤਾਂ ਨਹੀਂ ਵਧਾਈਆਂ ਪਰ ਜਦੋਂ ਹੁਣ ਚੋਣਾਂ ਹੋ ਲਈਆਂ ਤਾਂ ਸਰਕਾਰ ਨੇ ਇੱਕ ਦਮ ਹੀ ਰੇਟ ਵਧਾ ਦਿੱਤਾ ਹੈ ਜਿਸ ਨਾਲ ਗਰੀਬ ਜਨਤਾ ‘ਤੇ ਮਾਰ ਪੈ ਰਹੀ ਹੈ।