ਗਵਾਲੀਅਰ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪੰਜ ਦਿਨਾਂ ਦੀ ਨਵਜੰਮੀ ਬੱਚੀ ਦੀ ਮੌਤ ਹੋ ਗਈ। ਹਾਲਾਂਕਿ ਇਹ ਬੱਚੀ ਜਨਮ ਤੋਂ ਹੀ ਬਹੁਤ ਬਿਮਾਰ ਸੀ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਵੀ ਸਨ। ਗਵਾਲੀਅਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀਐਮਐਚਓ) ਇੰਚਾਰਜ ਡਾਕਟਰ ਬਿੰਦੂ ਸਿੰਘਲ ਨੇ ਐਤਵਾਰ ਨੂੰ ਦੱਸਿਆ ਕਿ ਇਸ ਬੱਚੀ ਦਾ ਜਨਮ ਗਵਾਲੀਅਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 45 ਕਿਲੋਮੀਟਰ ਦੂਰ ਦਾਬਰਾ ਦੇ ਸਿਹਤ ਕੇਂਦਰ ਵਿੱਚ ਹੋਇਆ ਹੈ।
ਉਨ੍ਹਾਂ ਕਿਹਾ, ”ਕੋਰੋਨਾ ਵਾਇਰਸ ਕਾਰਨ ਨਵਜੰਮੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਇਸ ਬੱਚੀ ਨੂੰ ਜਨਮ ਲੈਂਦੇ ਹੀ ਹੋਰ ਇਨਫੈਕਸ਼ਨ ਹੋ ਗਈ ਸੀ, ਜਿਸ ਕਾਰਨ ਉਸ ਨੂੰ ਦਾਬੜਾ ਦੇ ਸਿਹਤ ਕੇਂਦਰ ਤੋਂ ਗਵਾਲੀਅਰ ਦੇ ਕਮਲਰਾਜਾ ਹਸਪਤਾਲ ਲਿਜਾਇਆ ਗਿਆ ਸੀ।
ਮੈਡੀਕਲ ਕਾਲਜ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਸ਼ੁੱਕਰਵਾਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਸਿੰਘਲ ਨੇ ਦੱਸਿਆ ਕਿ ਉਸਦੀ ਮੌਤ ਸਿਰਫ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਹੋਈ ਹੈ, ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਜਨਮ ਤੋਂ ਹੀ ਬਹੁਤ ਬਿਮਾਰ ਸੀ।