ਸੋਮਵਾਰ, ਅਕਤੂਬਰ 12, 2026 11:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਭਾਰਤ ਦੀਆਂ ਤੇਲ ਕੰਪਨੀਆਂ ਨਾਲ ਡੀਲ ਕਰਨ ਤੋਂ ਪਿੱਛੇ ਹਟਿਆ ਰੂਸ, ਕਿਹਾ-ਨਹੀਂ ਹੈ ਲੋੜੀਂਦਾ ਤੇਲ

by propunjabtv
ਜੂਨ 9, 2022
in ਵਿਦੇਸ਼
0

ਰੂਸ ਦੀ ਸਭ ਤੋਂ ਵੱਡੀ ਆਇਲ ਨਿਰਮਾਤਾ ਕੰਪਨੀ ਰੋਸਨੈਫਟ ਨੇ ਭਾਰਤ ਨੂੰ ਦੋ ਸਰਕਾਰੀ ਤੇਲ ਕੰਪਨੀਆਂ ਨਾਲ ਕੱਚੇ ਤੇਲ ਦੀ ਡੀਲ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਰੋਸਨੈਫਟ ਪਹਿਲਾਂ ਹੀ ਕੁਝ ਹੋਰ ਗਾਹਕਾਂ ਨਾਲ ਤੇਲ ਸਪਲਾਈ ਦੀ ਡੀਲ ਕਰ ਚੁੱਕਾ ਹੈ। ਇਸ ਤੋਂ ਬਾਅਦ ਉਸ ਕੋਲ ਭਾਰਤੀ ਕੰਪਨੀਆਂ ਦੇਣ ਲਈ ਤੇਲ ਨਹੀਂ ਬਚਿਆ ਹੈ। ਯੂਕ੍ਰੇਨ ’ਤੇ ਹਮਲੇ ਕਾਰਨ ਪੱਛਮੀ ਦੇਸ਼ਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਭਾਰਤੀ ਕੰਪਨੀਆਂ ਰੂਸ ਤੋਂ ਸਸਤਾ ਤੇਲ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ ਇਸ ਨਾਲ ਇਕ ਗੱਲ ਹੋਰ ਸਪੱਸ਼ਟ ਹੁੰਦੀ ਹੈ ਕਿ ਰੂਸ ਕਈ ਪਾਬੰਦੀਆਂ ਦੇ ਬਾਵਜੂਦ ਕਈ ਦੇਸ਼ਾਂ ਨੂੰ ਤੇਲ ਵੇਚ ਰਿਹਾ ਹੈ।

ਭਾਰਤੀ ਕੰਪਨੀਆਂ ਦੀ ਅਪੀਲ ਠੁਕਰਾਈ
ਰਿਪੋਰਟ ਮੁਤਾਬਕ ਰੂਸ ਨਾਲ ਡੀਲ ਨਾ ਹੋਣ ’ਤੇ ਭਾਰਤੀ ਕੰਪਨੀਆਂ ਨੂੰ ਆਉਣ ਵਾਲੇ ਸਮੇਂ ’ਚ ਸਪੌਟ ਮਾਰਕੀਟ ਤੋਂ ਮਹਿੰਗਾ ਤੇਲ ਖਰੀਦਣਾ ਪੈ ਸਕਦਾ ਹੈ। ਇਸ ਨਾਲ ਭਾਰਤ ’ਚ ਤੇਲ ਦੀਆਂ ਕੀਮਤਾਂ ਇਕ ਵਾਰ ਮੁੜ ਵਧ ਸਕਦੀਆਂ ਹਨ। ਭਾਰਤ ਦੀਆਂ ਸਰਕਾਰੀ ਕੰਪਨੀਆਂ ਭਾਰਤ ਪੈਟਰੋਲੀਅਮ ਕਾਰਪ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਛੋਟ ਦੀ ਪੇਸ਼ਕਸ਼ ਤੋਂ ਆਕਰਸ਼ਿਤ ਹੋ ਕੇ 6 ਮਹੀਨਿਆਂ ਦੇ ਸਪਲਾਈ ਸੌਦਿਆਂ ਲਈ ਇਸ ਸਾਲ ਦੀ ਸ਼ੁਰੂਆਤ ’ਚ ਰੋਸਨੈਫਟ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਰ ਰੂਸ ਦੀ ਕੰਪਨੀ ਨੇ ਭਾਰਤੀ ਕੰਪਨੀਆਂ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ।

ਇਕ ਕੰਪਨੀ ਨਾਲ ਹੋਈ ਡੀਲ
ਇਧਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣ ਤੱਕ ਸਿਰਫ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਇੰਡੀਅਨ ਆਇਲ ਕਾਰਪ (ਆਈ. ਓ. ਸੀ.) ਨੇ ਰੋਸਨੈਫਟ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜੋ ਹਰ ਮਹੀਨੇ 6 ਮਿਲੀਅਨ ਬੈਰਲ ਰੂਸੀ ਤੇਲ ਖਰੀਦੇਗਾ, ਜਿਸ ’ਚ 3 ਮਿਲੀਅਨ ਬੈਰਲ ਵਧੇਰੇ ਖਰੀਦਣ ਦਾ ਬਦਲ ਹੋਵੇਗਾ। ਸੂਤਰਾਂ ਨੇ ਕਿਹਾ ਕਿ ਹੋਰ ਦੋ ਰਿਫਾਈਨਰ ਦੀਆਂ ਅਪੀਲਾਂ ਨੂੰ ਰੂਸੀ ਨਿਰਮਾਤਾ ਨੇ ਠੁਕਰਾ ਦਿੱਤਾ ਹੈ। ਇਕ ਸੂਤਰ ਨੇ ਕਿਹਾ ਕਿ ਰੋਸਨੈਫਟ ਐੱਚ. ਪੀ. ਸੀ. ਐੱਲ. ਅਤੇ ਬੀ. ਪੀ. ਸੀ. ਐੱਲ. ਨਾਲ ਕਾਂਟ੍ਰੈਕਟ ’ਤੇ ਹਸਤਾਖਰ ਕਰਨ ਲਈ ਵਚਨਬੱਧ ਨਹੀਂ ਹੈ। ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਵਾਲਿਊਮ ਨਹੀਂ ਹੈ।

ਪਹਿਲਾਂ ਭਾਰੀ ਛੋਟ ਦੇ ਰਹੀਆਂ ਸਨ ਰੂਸ ਦੀਆਂ ਕੰਪਨੀਆਂ
ਇਕ ਹੋਰ ਸੂਤਰ ਨੇ ਕਿਹਾ ਕਿ ਪਹਿਲਾਂ ਕੰਪਨੀਆਂ ਭਾਰੀ ਛੋਟ (ਡਿਸਕਾਊਂਟ) ਦੇ ਰਹੀਆਂ ਸਨ ਪਰ ਹੁਣ ਇਹ ਮੁਹੱਈਆ ਨਹੀਂ ਹੈ। ਆਫਰ ਘੱਟ ਕਰ ਦਿੱਤੇ ਗਏ ਹਨ ਅਤੇ ਛੋਟ ਪਹਿਲਾਂ ਵਾਂਗ ਚੰਗੀ ਨਹੀਂ ਹੈ ਕਿਉਂਕਿ ਬੀਮਾ ਅਤੇ ਮਾਲ ਢੁਆਈ ਦੀਆਂ ਦਰਾਂ ਵਧ ਗਈਆਂ ਹਨ। ਇਸ ਮਾਮਲੇ ’ਚ ਰੋਸਨੈਫਟ, ਆਈ. ਓ. ਸੀ., ਐੱਚ. ਪੀ. ਸੀ. ਐੱਲ. ਅਤੇ ਬੀ. ਪੀ. ਸੀ. ਐੱਲ. ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਹੈ। ਏਸ਼ੀਆਈ ਖਰੀਦਦਾਰਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਯੂਰਪੀ ਸੰਘ ਦੀਆਂ ਪਾਬੰਦੀਆਂ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਰੂਸ ਆਪਣੀ ਪ੍ਰਮੁੱਖ ਪੂਰਬੀ ਬੰਦਰਗਾਹ ਕੋਜ਼ਮਿਨੋ ਤੋਂ ਤੇਲ ਐਕਸਪੋਰਟ ’ਚ ਲਗਭਗ ਪੰਜਵਾਂ ਹਿੱਸਾ ਵਧਾ ਰਿਹਾ ਹੈ।

Tags: dealingenough oilIndian oilRussia
Share202Tweet126Share51

Related Posts

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਕੈਨੇਡਾ ਸਟੱਡੀ ਵੀਜ਼ਾ ਦੇ ਬਦਲੇ ਨਿਯਮ

ਸਤੰਬਰ 16, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

ਵਿਦੇਸ਼ੀ ਸੈਲਾਨੀਆਂ ਲਈ ਭਾਰਤ ਆਉਣਾ ਹੋਇਆ ਆਸਾਨ, ਸਰਕਾਰ ਨੇ ਖੋਲ੍ਹੇ 11 ਨਵੇਂ ਇਮੀਗ੍ਰੇਸ਼ਨ ਪੁਆਇੰਟ

ਅਗਸਤ 11, 2026

ਸਿਰਫ਼ 12,000 ਦੀ ਆਬਾਦੀ ਵਾਲੇ ਦੇਸ਼ ਨੇ ਬਦਲਿਆ ਆਪਣਾ ਨਾਮ, ਸਪੈਲਿੰਗ ਦੀ ਸਮੱਸਿਆ ਤੋਂ ਸੀ ਪ੍ਰੇਸ਼ਾਨ

ਅਗਸਤ 4, 2026
Load More

Recent News

ਪੁਲਿਸ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘‘ਸਾਰੇ ਲੋਕ ਦਿੱਲੀ ਚੱਲੋ’’

ਅਕਤੂਬਰ 11, 2026

ਸੀਜੇਪੀ ਦੇ ਸਮਰਥਨ ‘ਚ ਚੰਡੀਗੜ੍ਹ ਵਿਖੇ ਨੌਜਵਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਈ ‘ਆਪ’, ਸੀਈਸੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਕੀਤੀ ਮੰਗ

ਅਕਤੂਬਰ 11, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁੰਨ ਪੜਾਅ ’ਤੇ ਲਿਜਾਂਦਿਆਂ ਬਾਈਕ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

ਅਕਤੂਬਰ 11, 2026

ਪੰਜਾਬ ਦੀ ਸਿੱਖਿਆ ਕ੍ਰਾਂਤੀ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ 21 ਲੱਖ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਨਾਲ ਮਿਲਾਇਆ ਹੱਥ

ਅਕਤੂਬਰ 10, 2026

ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ: ‘ਯੁੱਧ ਨਸ਼ਿਆਂ ਦੇ ਵਿਰੁੱਧ’ ਤਹਿਤ 11 ਤਾਰੀਖ਼ ਨੂੰ ਅੰਮ੍ਰਿਤਸਰ ਵਿੱਚ ਹੋਵੇਗੀ ਵਿਸ਼ਾਲ ਯੂਥ ਰਨ

ਅਕਤੂਬਰ 10, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.