ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟਵਿੱਟਰ ਤੋਂ ਬਲੂ ਟਿਕ ਹਟ ਗਿਆ ਹੈ।ਅਜਿਹੇ ਕਿਆਸ ਲਗਾਏ ਜਾ ਰਹੇ ਕਿ ਧੋਨੀ ਟਵਿੱਟਰ ‘ਤੇ ਘੱਟ ਸਰਗਰਮ ਹਨ, ਇਸ ਲਈ ਟਵਿੱਟਰ ਨੇ ਉਨ੍ਹਾਂ ਦੇ ਅਕਾਉਂਟ ਤੋਂ ਬਲੂ ਟਿਕ ਹਟਾ ਦਿੱਤਾ ਹੈ।ਦੱਸਣਯੋਗ ਹੈ ਕਿ ਟਵਿਟਰ ‘ਤੇ ਧੋਨੀ ਦੇ ਕਰੀਬ 8.2 ਮਿਲੀਅਨ ਫਾਲੋਅਰ ਹਨ।
ਮਹੱਤਵਪੂਰਨ ਹੈ ਕਿ ਐੱਮਐੱਸ ਧੋਨੀ ਨੇ ਇਸੇ ਸਾਲ 8 ਜਨਵਰੀ ਨੂੰ ਆਖਿਰੀ ਟਵੀਟ ਕੀਤਾ ਸੀ।ਇਸ ਤੋਂ ਬਾਅਦ ਉਨਾਂ੍ਹ ਨੇ ਕੋਈ ਟਵੀਟ ਨਹੀਂ ਕੀਤਾ ਸੀ।ਹਾਲਾਂਕਿ, ਉਹ ਇੰਸਟਾਗ੍ਰਾਮ ‘ਤੇ ਐਕਟਿਵ ਰਹਿੰਦੇ ਹਨ।ਦੂਜੇ ਪਾਸੇ 8 ਜਨਵਰੀ ਤੋਂ ਪਹਿਲਾਂ ਉਨਾਂ੍ਹ ਨੇ ਸਤੰਬਰ 2020 ‘ਚ ਟਵੀਟ ਕੀਤਾ ਸੀ।ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਆਦਾ ਐਕਟਿਵ ਨਾ ਰਹਿਣ ਦਾ ਕਾਰਨ ਤੋਂ ਐੱਮਐੱਸ ਧੋਨੀ ਦਾ ਬਲੂ ਟਿਕ ਹਟਾ ਦਿੱਤਾ ਹੈ।ਪਰ ਇਸ ਤੋਂ ਉਨਾਂ੍ਹ ਦੇ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ।