ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦੀ ਸਿਹਤ ਅੱਜ ਮੁੜ ਵਿਗੜੀ ਗਈ ਹੈ । ਮਿਲਖਾ ਸਿਘ PGI ਦੇ ਵਿੱਚ ਦਾਖਲ ਹਨ, ਬੀਤੇ ਦਿਨ ਉਨਾਂ ਦੀ ਸਿਹਤ ‘ਚ ਕੁਝ ਸੁਧਾਰ ਦੱਸਿਆ ਜਾ ਰਿਹਾ ਸੀ ਪਰ ਦੇਰ ਰਾਤ ਉਨਾਂ ਨੂੰ ਬੁਖਾਰ ਹੋਇਆ ਸੀ ,ਸੂਤਰਾਂ ਮੁਤਾਬਿਕ ਇਹ ਜਾਣਕਾਰੀ ਮਿਲੀ ਹੈ ਕਿ ਮਿਲਖਾ ਸਿੰਘ ਦੀ ਸਿਹਤ ਠੀਕ ਨਹੀਂ ਹੈ,ਹਸਪਤਾਲ ਦੇ ਵਿੱਚ ਮਿਲਖਾ ਸਿੰਘ ਦੀ ਬੇਟੀ ਉਨਾਂ ਦੀ ਸਿਹਤ ਦਾ ਧਿਆਨ ਰੱਖ ਰਹੀ ਹੈ ਜੋ ਕਿ ਖੁਦ ਵੀ ਇੱਕ ਡਾਕਟਰ ਹੈ|
ਬੁੱਧਵਾਰ ਨੂੰ ਮਿਲਖਾ ਸਿੰਘ ਨੂੰ ਕੋਵਿਡ ICU ਤੋਂ ਬਾਹਰ ਪੀਜੀਆਈ ਹਸਪਤਾਲ ਦੇ ਮੈਡੀਕਲ ICU ਵਿੱਚ ਤਬਦੀਲ ਕੀਤਾ ਗਿਆ ਸੀ। 91 ਸਾਲਾ ਇਸ ਮਿਲਖਾ ਸਿੰਘ ਨੂੰ ਪਿਛਲੇ ਮਹੀਨੇ ਕਰੋਨਾ ਹੋਇਆ ਸੀ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੇ 13 ਜੂਨ ਨੂੰ ਕੋਵਿਡ ਕਾਰਨ ਦਮ ਤੋੜ ਦਿੱਤਾ ਸੀ।