ਔਰਤਾਂ ਦੀ ਪਹਿਲੀ ਪਸੰਦ ਹੁੰਦੀ ਹੈ ਗਲੋਇੰਗ ਸਕਿਨ ਤੇ ਸੁੰਦਰ ਵਾਲ।ਆਪਣੀ ਚਮੜੀ ਦਾ ਨਿਖਾਰ ਬਣਾਏ ਰੱਖਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਵੀ ਵਰਤਦੀਆਂ ਹਨ ਪਰ ਮਹਿੰਗੇ ਪ੍ਰੋਡਕਟਸ ਚਮੜੀ ਦੇ ਲਈ ਨੁਕਸਾਨਦਾਇਕ ਹੋ ਸਕਦੇ ਹਨ।ਤੁਸੀਂ ਸਫੇਦ ਤਿਲ ਆਪਣੇ ਵਾਲਾਂ ਅਤੇ ਚਮੜੀ ਲਈ ਪ੍ਰਯੋਗ ਕਰ ਸਕਦੇ ਹਨ।ਤਿਲ ‘ਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੇ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ।
ਤਿਲ ਦੇ ਫਾਇਦੇ : ਸਫੇਦ ਤਿਲਾਂ ‘ਚ ਐਂਟੀਆਕਸੀਡੈਂਟ, ਵਿਟਾਮਿਨ-ਕੇ, ਵਿਟਾਮਿਨ-ਈ, ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।ਇਸ ਤੋਂ ਇਲਾਵਾ ਤਿਲਾਂ ‘ਚ ਲਿਨੋਲਿਕ ਐਸਿਡ ਅਤੇ ਓਲਿਕ ਐਸਿਡ ਪਾਇਆ ਜਾਂਦਾ ਹੈ ਹੋ ਚਮੜੀ ਅਤੇ ਵਾਲ ਦੋਵਾਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਤਿਲਾਂ ਨੂੰ ਆਪਣੀ ਸਕਿਨ ਅਤੇ ਵਾਲਾਂ ਦੀ ਦੇਖਭਾਲ ਲਈ ਰੁਟੀਨ ‘ਚ ਸ਼ਾਮਿਲ ਕਰ ਸਕਦੇ ਹੋ।
ਚਮੜੀ ਦਾ ਨਿਖ਼ਾਰ ਪਾਉਣ ਲਈ: ਤੁਸੀਂ ਚਿਹਰੇ ‘ਤੇ ਨਿਖਾਰ ਲਿਆਉਣ ਲਈ ਤਿਲ ਦੇ ਤੇਲ ਤੋਂ ਬਣਿਆ ਫੇਸ ਪੈਕ ਵਰਤੋਂ ਕਰ ਸਕਦੇ ਹੋ।ਇਸ ਨਾਲ ਤੁਹਾਡੇ ਚਿਹਰੇ ਦੇ ਡੈੱਡ ਸੈਲਸ ਖਤਮ ਹੋਣਗੇ ਅਤੇ ਤੁਹਾਡੀ ਚਮੜੀ ਗਲੋ ਕਰੇਗੀ।
ਸਮੱਗਰੀ: ਹਲਦੀ 1 ਚਮਚ
ਤਿਲ ਦਾ ਤੇਲ -1/2 ਚਮਚ
ਕਿਵੇਂ ਕਰੀਏ ਇਸਤੇਮਾਲ?
ਸਭ ਤੋਂ ਪਹਿਲਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ
ਫਿਰ ਇਨ੍ਹਾਂ ‘ਤੇ ਇੱਕ ਗਾੜਾ ਪੇਸਟ ਤਿਆਰ ਕਰ ਲਓ।
ਪੇਸਟ ਨੂੰ ਆਪਣੇ ਚਿਹਰੇ ‘ਤੇ 30 ਮਿੰਟ ਲਈ ਲਗਾਓ
ਤੈਅ ਸਮੇਂ ਤੋਂ ਬਾਅਦ ਆਪਣਾ ਚਿਹਰਾ ਧੋਅ ਲਓ।
ਸਕਰਬ ਕਰੋ ਇਸਤੇਮਾਲ?
ਤੁਸੀਂ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਉਣ ਲਈ ਤਿਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਨ।
ਸਮੱਗਰੀ
ਤਿਲ ਦਾ ਤੇਲ- 2 ਚਮਚ
ਰਾਈਸ ਪਾਉਡਰ-1/2 ਚਮਚ
ਕਿਵੇਂ ਕਰੀਏ ਇਸਤੇਮਾਲ?
ਸਭ ਤੋਂ ਪਹਿਲਾਂ ਚਿਹਰੇ ‘ਤੇ ਤਿਲ ਦਾ ਤੇਲ ਲਗਾਓ
ਫਿਰ 5 ਮਿੰਟ ਬਾਅਦ ਚਮੜੀ ‘ਤੇ ਰਾਈਸ ਪਾਊਡਰ ਲਗਾ ਕੇ ਚਿਹਰੇ ਦੀ ਸਕਰਬਰਿੰਗ ਕਰੋ
5-10 ਮਿੰਟ ਤੱਕ ਸਕਰਬ ਕਰਨ ਤੋਂ ਬਾਅਦ ਤੁਸੀਂ ਚਿਹਰਾ ਗੁਨਗੁਨੇ ਪਾਣੀ ਨਾਲ ਧੋ ਲਓ
ਗੁਨਗੁਨੇ ਪਾਣੀ ਤੋਂ ਬਾਅਦ ਤੁਸੀਂ ਚਿਹਰਾ ਠੰਡੇ ਪਾਣੀ ਨਾਲ ਧੋਵੋ।
ਚਿਹਰੇ ਦੀ ਡ੍ਰਾਈਨੈਸ ਹੋਵੇਗੀ ਦੂਰ
ਗਰਮੀਆਂ ਦੇ ਮੌਸਮ ‘ਚ ਅਕਸਰ ਚਮੜੀ ਰੁਖੀ ਅਤੇ ਬੇਜਾਨ ਹੋਣ ਲੱਗਦੀ ਹੈ।ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਤਿਲ ਤੋਂ ਬਣਿਆ ਫੇਸ ਮਾਸਕ ਚਮੜੀ ‘ਤੇ ਵਰਤੋਂ ਕਰ ਸਕਦੇ ਹੋ।
ਸਮੱਗਰੀ
ਤਿਲ- 2 ਚਮਚ
ਦੁੱਧ- 3 ਚਮਚ
ਕਿਵੇਂ ਇਸਤੇਮਾਲ ਕਰੀਏ?
ਸਭ ਤੋਂ ਪਹਿਲਾਂ ਤਿਲਾਂ ਨੂੰ ਪੀਸ ਲਓ
ਇਸ ਤੋਂ ਇੱਕ ਪਾਓਡਰ ਤਿਆਰ ਕਰੋ
ਪਾਓਡਰ ‘ਚ ਥੋੜ੍ਹਾ ਜਿਹਾ ਦੁੱਧ ਮਿਲਾਓ ਅਤੇ ਤਵਚਾ ‘ਤੇ ਲਗਾਓ
10 ਮਿੰਟ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ।
ਝੜਦੇ ਵਾਲਾਂ ਤੋਂ ਮਿਲੇਗੀ ਰਾਹਤ
ਜੇਕਰ ਤੁਸੀਂ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਤਾਂ ਹਫ਼ਤੇ ਵਿੱਚ 2-3 ਵਾਰ ਤਿਲ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ। ਤੁਸੀਂ ਇਸ ਤੇਲ ਵਿੱਚ ਐਲੋਵੇਰਾ ਜੈੱਲ ਵੀ ਮਿਲਾ ਸਕਦੇ ਹੋ। ਐਲੋਵੇਰਾ ਜੈੱਲ ਅਤੇ ਤਿਲ ਦੇ ਤੇਲ ਨੂੰ ਮਿਲਾਓ ਅਤੇ ਇਸਨੂੰ 1 ਘੰਟੇ ਲਈ ਵਾਲਾਂ ‘ਤੇ ਲਗਾਓ ਅਤੇ ਫਿਰ ਨਿਰਧਾਰਤ ਸਮੇਂ ਤੋਂ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਡੈਂਡਰਫ ਘੱਟ ਹੋਵੇਗਾ
ਤਿਲ ਦੇ ਤੇਲ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਹ ਗੁਣ ਤੁਹਾਡੇ ਵਾਲਾਂ ਤੋਂ ਡੈਂਡਰਫ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਨਗੇ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਤਿਲ ਦੇ ਤੇਲ ਨਾਲ ਆਪਣੇ ਵਾਲਾਂ ਦੀ ਮਾਲਿਸ਼ ਕਰਦੇ ਹੋ, ਤਾਂ ਤੁਹਾਡੇ ਸਿਰ ਦੀ ਇਨਫੈਕਸ਼ਨ ਵੀ ਦੂਰ ਹੋ ਜਾਵੇਗੀ।
ਸਫ਼ੇਦ ਵਾਲ
ਜੇਕਰ ਤੁਸੀਂ ਵਾਲ ਸਫੇਦ ਹੁੰਦੇ ਹਨ ਤਾਂ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ‘ਚ ਤਿਲ ਦੇ ਤੇਲ ਨਾਲ ਮਾਲਿਸ਼ ਕਰੋ।ਤੁਸੀਂ ਤਿਲ ਦਾ ਤੇਲ ਥੋੜਾ ਜਿਹਾ ਗਰਮ ਕਰੋ ਅਤੇ ਫਿਰ ਵਾਲਾ ‘ਚ ਲਗਾਓ।ਸਫੇਦ ਵਾਲ ਘੱਟ ਹੋਣ ਲੱਗਣਗੇ।