ਪਿਛਲ਼ੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਕਰ ਰਹੇ ਹਨ।ਇਸ ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਵੀ ਹੋਏ ਹਨ।ਪਰ ਜ਼ਾਲਮ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ।ਬੀਤੇ ਦਿਨ ਭਾਜਪਾ ਦੇ ਇੱਕ ਆਗੂ ਦਾ ਬਿਆਨ ਸਾਹਮਣੇ ਆਇਆ ਸੀ ਕਿ ਕਿਸਾਨਾਂ ਦੇ ਡਾਗਾਂ ਮਾਰ ਮਾਰ ਕੇ ਇਨਾਂ ਨੂੰ ਜੇਲ ‘ਚ ਬੰਦ ਕੀਤਾ ਜਾਵੇ।
ਅੱਜ ਭਾਜਪਾ ਪ੍ਰਧਾਨ ਓਪੀ ਧਨਖੜ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ।ਜਿਸ ‘ਚ ਉਹ ਆਖ ਰਹੇ ਹਨ ਕਿ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕਈ ਸਥਾਨਾਂ ‘ਤੇ ਨਸ਼ਿਆਂ ਦੇ ਮਾਮਲੇ ਵੱਧ ਰਹੇ ਹਨ।ਬਹੁਤ ਸਾਰੇ ਲੋਕ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਪੰਚਾਇਤਾਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ।
ਧਨਖੜ ਨੇ ਕਿਹਾ ਕਿ ਉੜਤਾ ਪੰਜਾਬ ਵਰਗੀਆਂ ਫਿਲਮਾਂ ਉਥੇ ਬਣ ਰਹੀਆਂ ਹਨ ਜਦਕਿ ਇੱਥੇ ਦੰਗਲ ਅਤੇ ਸੁਰਮਾ ਵਰਗੀਆਂ ਫਿਲਮਾਂ ਬਣ ਰਹੀਆਂ ਹਨ। ਹੁਣ ਨਸ਼ਿਆਂ ਨੂੰ ਲੈ ਕੇ ਕਈ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਇਹ ਹਰਿਆਣਾ ਲਈ ਚਿੰਤਾ ਦਾ ਵਿਸ਼ਾ ਹੈ। ਲੋਕ ਇਸ ਮਾਮਲੇ ‘ਤੇ ਵਿਚਾਰ ਕਰ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਜਿਹਾ ਹੀ ਵਿਵਾਦਿਤ ਬਿਆਨ ਦਿੱਤਾ ਸੀ ਜਿਸ ‘ਚ ਉਨਾਂ੍ਹ ਨੇ ਕਿਹਾ ਕਿ ਸੀ ਕਿ ਇਹ ਅੰਦੋਲਨ ਨਹੀਂ ਗਦਰ ਹੈ, ਅੰਦੋਲਨ ‘ਚ ਕੋਈ ਤਲਵਾਰਾਂ ਲੈ ਕੇ ਨਹੀਂ ਆਉਂਦਾ, ਡੰਡੇ ਲੈ ਕੇ ਨਹੀਂ ਆਉਂਦੇ ਇਸ ਲਈ ਇਸ ਨੂੰ ਅੰਦੋਲਨ ਨਹੀਂ ਕਿਹਾ ਜਾ ਸਕਦਾ।