ਦੇਸ਼ ‘ਚ ਲੰਬੇ ਸਮੇਂ ਤੋਂ ਤੇਲ ਦੀਆਂ ਕੀਮਤਾ ਹਰ ਰੋਜ਼ ਵੱਧ ਰਹੀਆਂ ਹਨ | ਅੱਜ ਫਿਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 24-28 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 26-28 ਪੈਸੇ ਪ੍ਰਤੀ ਲੀਟਰ ਮਹਿੰਗੀ ਹੋ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਕੱਚੇ ਤੇਲ ਦੀ ਕੀਮਤ ਵਿਚ ਲਗਭਗ 25-30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਭਾਰਤ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਵਿੱਚ ਪਾਇਆ ਜਾ ਰਿਹਾ ਹੈ। ਇੱਥੇ ਅੱਜ ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ 105 ਰੁਪਏ ਤੋਂ ਪਾਰ ਹੈ। ਜਦੋਂ ਕਿ, ਇੱਥੇ ਡੀਜ਼ਲ ਵੀ ਜਲਦੀ ਹੀ 100 ਨੂੰ ਟੱਕਰ ਦੇਣ ਜਾ ਰਿਹਾ ਹੈ। ਅੱਜ ਇੱਥੇ ਡੀਜ਼ਲ ਦੀ ਕੀਮਤ 98 ਰੁਪਏ ਪ੍ਰਤੀ ਲੀਟਰ ਤੋਂ ਵੀ ਵੱਧ ਹੈ।
ਕੋਲਕਾਤਾ ਵਿੱਚ ਅੱਜ ਪੈਟਰੋਲ ਦੀ ਕੀਮਤ 95.28 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਅੱਜ ਪੈਟਰੋਲ ਦੀ ਕੀਮਤ 96.71 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲੀਟਰ ਹੈ। ਬੰਗਲੌਰ ਵਿੱਚ ਪੈਟਰੋਲ ਦੀ ਕੀਮਤ 98.49 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 91.41 ਰੁਪਏ ਪ੍ਰਤੀ ਲੀਟਰ ਹੈ।