ਛੱਤੀਸਗੜ੍ਹ ਜ਼ਿਲ੍ਹੇ ਦੇ ਆਦਿਵਾਸੀ ਭਲਾਈ ਵਿਭਾਗ ਦੇ ਅਧਿਕਾਰੀ ਨੇ ਅਮਲੇ ਨੂੰ ਫਰਮਾਨ ਜਾਰੀ ਕੀਤਾ ਹੈ ਕਿ ਜੇਕਰ ਉਨ੍ਹਾਂ ਕਰੋਨਾ ਤੋਂ ਬਚਾਅ ਦੀ ਵੈਕਸੀਨ ਨਹੀਂ ਲਗਵਾਈ ਤਾਂ ਉਨ੍ਹਾਂ ਦੀ ਅਗਲੇ ਮਹੀਨੇ ਦੀ ਤਨਖਾਹ ਰੋਕ ਲਈ ਜਾਵੇਗੀ। ਗੌਰੇਲਾ-ਪੇਂਡਰਾ-ਮਾੜਵਾਹੀ ਜ਼ਿਲ੍ਹੇ ’ਚ ਸਹਾਇਕ ਕਮਿਸ਼ਨਰ ਕੇ ਐੱਸ ਮਾਸਰਾਮ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਵਾਇਰਲ ਹੋ ਗਈ ਹੈ ਜਿਸ ’ਚ ਕੁਝ ਲੋਕਾਂ ਨੇ ਨਾਰਾਜ਼ਗੀ ਜਤਾਈ ਹੈ। ਹੁਕਮਾਂ ’ਚ ਕਿਹਾ ਹੈ ਕਿ ਆਦਿਵਾਸੀ ਭਲਾਈ ਵਿਭਾਗ ਦੇ ਦਫ਼ਤਰਾਂ, ਆਸ਼ਰਮਾਂ ਤੇ ਹੋਸਟਲਾਂ ’ਚ ਕੰਮ ਕਰਦੇ ਮੁਲਾਜ਼ਮ ਵੈਕਸੀਨੇਸ਼ਨ ਦਾ ਕਾਰਡ ਦਫ਼ਤਰ ’ਚ ਜਮ੍ਹਾਂ ਕਰਾਉਣ। ਜੇਕਰ ਉਨ੍ਹਾਂ ਵੈਕਸੀਨ ਨਹੀ ਲਵਾਈ ਤਾਂ ਉਨ੍ਹਾਂ ਦੀ ਅਗਲੇ ਮਹੀਨੇ ਦੀ ਤਨਖ਼ਾਹ ਰੋਕ ਲਈ ਜਾਵੇਗੀ ।ਹਾਲਾਂਕਿ ਇਸਦੀ ਜਦੋਂ ਅਲੋਚਨਾ ਹੋਈ ਤਾਂ ਸਹਾਇਕ ਕਮਿਸ਼ਨਰ ਕੇ ਐੱਸ ਮਾਸਰਾਮ ਨੇ ਕਿਹਾ ਕਿ ਉਨ੍ਹਾਂ ਨੇ ਮੁਲਾਜ਼ਮਾਂ ਦੀ ਸਿਹਤ ਸੁਰੱਖਿਆਂ ਦੇ ਮੱਦੇਨਜ਼ਰ ਇਹ ਹੁਕਮ ਦਿੱਤਾ ਸੀ ਤੇ ਕਿਸੇ ਦੀ ਵੀ ਤਨਖ਼ਾਹ ਨਹੀਨ ਰੋਕੀ ਜਾਵੇਗੀ।