ਬੰਬੇ ਹਾਈ ਕੋਰਟ ਨੇ ਅਦਾਕਾਰਾ ਕੰਗਣਾ ਰਨੌਤ ਦੁਆਰਾ ਦਾਇਰ ਕੀਤੀ ਉਸ ਅਰਜ਼ੀ ਉੱਤੇ ਮੰਗਲਵਾਰ 25 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਪਾਸਪੋਰਟ ਅਥਾਰਟੀ ਨੇ ਮੁੰਬਈ ਪੁਲੀਸ ਦੁਆਰਾ ਦਰਜ ਕੀਤੀ ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਉਸ ਦੇ ਪਾਸਪੋਰਟ ਨੂੰ ਰੀਨਿਊ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪੀਬੀ ਵੜਾਲੇ ਅਤੇ ਐੱਸਪੀ ਤਵੜੇ ਦੇ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ।
ਦਰਅਸਲ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਬਾਂਦਰਾ ਪੁਲਸ ਨੇ ਦੇਸ਼ਧ੍ਰੋਹ ਤੇ ਜਾਣਬੁਝ ਕੇ ਨਫ਼ਰਤ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ। ਅਜਿਹੇ ’ਚ ਰੀਜ਼ਨਲ ਪਾਸਪੋਰਟ ਦਫ਼ਤਰ ਨੇ ਕੰਗਨਾ ਦਾ ਪਾਸਪੋਰਟ ਰੀਨਿਊ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ ਹੈ ਇਸ ਤੋਂ ਬਾਅਦ ਉਸ ਨੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਮਿਲੀ ਜਾਣਕਾਰੀ ਮੁਤਾਬਿਕ ਕੰਗਨਾ ਰਣੌਤ ਨੇ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਉਸ ਨੇ ਕਿਹਾ ਹੈ ਕਿ ਉਹ ਇਕ ਅਦਾਕਾਰਾ ਹੈ, ਇਸ ਲਈ ਉਸ ਨੂੰ ਕੰਮਕਾਜ ਸਬੰਧੀ ਮੀਟਿੰਗਾਂ ਲਈ ਦੇਸ਼-ਵਿਦੇਸ਼ ਜਾਣਾ ਪੈਂਦਾ ਹੈ ਕੰਗਨਾ ਨੇ ਦਸਿਆ ਕਿ ਉਸ ਨੇ 15 ਜੂਨ ਤੋਂ 10 ਅਗਸਤ ਤਕ ਬੁਡਾਪੇਸਟ ਤੇ ਹੰਗਰੀ ਜਾਣਾ ਹੈ। ਕੰਗਨਾ ਦੀ ਫ਼ਿਲਮ ‘ਧਾਕੜ’ ਦੇ ਦੂਸਰੇ ਸ਼ੈਡਿਊਲ ਦੀ ਸ਼ੂਟ ਬਾਕੀ ਹੈ ਪਰ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਣ ਕਾਰਨ ਪਾਸਪੋਰਟ ਵਿਭਾਗ ਨੇ ਉਸ ਦਾ ਪਾਸਪੋਰਟ ਰੀਨਿਊ ਕਰਨ ’ਤੇ ਇਤਰਾਜ਼ ਜਿਤਾਇਆ ਹੈ