ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ| ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਹ ਇਇਸ ਮਾਮਲੇ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਦੁਹਰਾਇਆ ਹੈ ਕਿ ਜਦੋਂ ਤੱਕ ਇਹ ਤਿੰਨੋ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਹ ਦਿੱਲੀ ਦੇ ਬਾਰਡਰਾਂ ਤੋਂ ਪਿੱਛੇ ਨਹੀਂ ਹਟਣਗੇ ਅਤੇ ਨਾ ਹੀ ਘਰ ਪਰਤਣਗੇ ।ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,’ ‘ਕਿਸਾਨ ਦਿੱਲੀ ਦੀਆਂ ਸਰਹੱਦਾਂ ਨੂੰ ਛੱਡਣ ਵਾਲੇ ਨਹੀਂ ਹਨ, ਕਿਸਾਨ ਸਿਰਫ ਇੱਕ ਹੀ ਸ਼ਰਤ ‘ਤੇ ਵਾਪਸ ਜਾ ਸਕਦੇ ਹਨ, ਤਿੰਨੋਂ ਕਾਨੂੰਨਾਂ ਨੂੰ ਰੱਦ ਕਰ ਦਿਓ ਅਤੇ ਐਮਐਸਪੀ ‘ਤੇ ਇੱਕ ਕਾਨੂੰਨ ਬਣਾ ਦਿਓ।
”ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਦੇਸ਼ ਭਰ ਦੇ ਕਿਸਾਨ ਇੱਕਜੁੱਟ ਹਨ, ਅਨਾਜ ਨੂੰ ਦਵਾਈਆਂ ਵਾਂਗ ਕਾਲਾ ਬਾਜ਼ਾਰੀ ਨਹੀਂ ਹੋਣ ਦਿੱਤਾ ਜਾਵੇਗਾ।”
ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕਿਸਾਨੀ ‘ਤੇ ਕਾਰਵਾਈ ਕੀਤੀ ਗਈ ਤਾਂ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ, “ਜੇਕਰ ਦੇਸ਼ ਭਰ ਵਿੱਚ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਜਾਂ ਕਿਸੇ ਵੀ ਕਿਸਾਨ ਉੱਤੇ ਕਿਤੇ ਵੀ ਕੇਸ ਦਰਜ ਕੀਤੇ ਗਏ ਤਾਂ ਅੰਦੋਲਨ ਨੂੰ ਦੇਸ਼ਵਿਆਪੀ ਧਾਰ ਦਿੱਤੀ ਜਾਵੇਗੀ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਸੀ ਕਿ ਅੰਦੋਲਨ ਜਦੋਂ ਤੱਕ ਵੀ ਕਰਨਾ ਪਵੇ, ਅੰਦੋਲਨ ਲਈ ਤਿਆਰ ਰਹਿਣਾ ਹੈ। ਇਸ ਅੰਦੋਲਨ ਨੂੰ ਵੀ ਆਪਣੀ ਫਸਲ ਦੀ ਤਰ੍ਹਾਂ ਸਿੰਜਣਾ ਹੈ, ਇਸ ਵਿੱਚ ਸਮਾਂ ਲੱਗੇਗਾ। ਹਿੰਸਾ ਦਾ ਸਹਾਰਾ ਲਏ ਬਿਨ੍ਹਾਂ ਲੜਦੇ ਰਹਿਣਾ ਹੈ।