ਅਫ਼ਗਾਨਿਸਤਾਨ ‘ਚ ਤਾਲਿਬਾਨ ਸ਼ਾਸਨ ਦੇ ਗਠਨ ਤੋਂ ਬਾਅਦ ਔਰਤਾਂ ਦੀ ਸਰਕਾਰ ‘ਚ ਹਿੱਸੇਦਾਰੀ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ।ਹਾਲਾਂਕਿ ਸਥਾਨਕ ਮੀਡੀਆ ਨੇ ਤਾਲਿਬਾਨ ਬੁਲਾਰੇ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਿਸੇ ਵੀ ਔਰਤ ਨੂੰ ਉਥੇ ਮੰਤਰੀ ਨਹੀਂ ਬਣਾਇਆ ਜਾਵੇਗਾ।ਉਨਾਂ੍ਹ ਨੂੰ ਸਿਰਫ ਬੱਚੇ ਪੈਦਾ ਕਰਨੇ ਚਾਹੀਦੇ।ਸਥਾਨਕ ਮੀਡੀਆ ਤਾਲਿਬਾਨ ਦੇ ਬੁਲਾਰੇ ਦੇ ਹਵਾਲੇ ਨਾਲ ਟਵੀਟ ਕਰ ਕੇ ਕਿਹਾ,’ਇੱਕ ਔਰਤ ਮੰਤਰੀ ਨਹੀਂ ਹੋ ਸਕਦੀ,
ਇਹ ਅਜਿਹਾ ਹੈ ਜਿਵੇਂ ਤੁਸੀਂ ਉਸਦੇ ਗਲੇ ‘ਚ ਕੁਝ ਪਾਉਂਦੇ ਜਿਸ ਨੂੰ ਉਹ ਸੰਭਾਲ ਨਹੀਂ ਸਕਦੀਆਂ।ਇਕ ਔਰਤ ਦੇ ਲਈ ਕੈਬਿਨੇਟ ‘ਚ ਹੋਣਾ ਜ਼ਰੂਰੀ ਨਹੀਂ ਹੈ, ਉਨਾਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ।ਔਰਤਾਂ ਪ੍ਰਦਰਸ਼ਨਕਾਰੀ ਪੂਰੇ ਅਫਗਾਨਿਸਤਾਨ ਦਾ ਪ੍ਰਤੀਨਿਧੀਤਵ ਨਹੀਂ ਕਰਦੀਆਂ ਹਨ।ਅਫਗਾਨਿਸਤਾਨ ‘ਚ ਤਾਲਿਬਾਨ ਸ਼ਾਸ਼ਨ ਦੇ ਆਉਣ ਤੋਂ ਬਾਅਦ ਹੀ ਆਮ ਲੋਕਾਂ ‘ਚ ਕਾਫੀ ਦਹਿਸ਼ਤ ਹੈ।
ਪਿਛਲੇ ਕੁਝ ਦਿਨਾਂ ਤੋਂ ਕਾਬੁਲ ਸਮੇਤ ਕਈ ਹੋਰ ਸ਼ਹਿਰਾਂ ‘ਚ ਤਾਲਿਬਾਨ ਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ।ਖਾਸ ਗੱਲ ਇਹ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ।ਪਰ ਤਾਲਿਬਾਨ ਨੂੰ ਇਹ ਪ੍ਰਦਰਸ਼ਨ ਰਾਸ ਨਹੀਂ ਆ ਰਿਹਾ ਹੈ।ਇਹੀ ਕਾਰਨ ਹੈ ਕਿ ਦੂਜੇ ਪਾਸੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ, ਆਮ ਲੋਕਾਂ ਅਤੇ ਉਨਾਂ੍ਹ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ ਪੱਤਰਕਾਰਾਂ ‘ਤੇ ਤਾਲਿਬਾਨ ਦਾ ਗੁੱਸਾ ਵਰਿਆ ਹੈ।ਤਾਲਿਬਾਨ ਵਲੋਂ ਅੰਤਰਿਮ ਸਰਕਾਰ ਦੇ ਐਲਾਨ ਕਰਨ ਤੋਂ ਬਾਅਦ ਕਾਬੁਲ ‘ਚ ਵੱਖ ਵੱਖ ਥਾਵਾਂ ‘ਤੇ ਔਰਤਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ‘ਚ ਹਿੱਸੇਦਾਰੀ ਦੀ ਮੰਗ ਕੀਤੀ ਗਈ।