ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੋਵਿਡ-19 ਟੀਕਿਆਂ ਦੇ ਮਾੜੇ ਪ੍ਰਭਾਵ ਕਾਰਨ ਬੁਖ਼ਾਰ ਹੋਣ ਬਾਰੇ ਦੇਸ਼ ਵਿੱਚ ਚਰਚਾ ਚੱਲ ਰਹੀ ਹੈ ਪਰ ਜਦੋਂ ਉਨ੍ਹਾਂ ਦੇ ਜਨਮ ਦਿਨ’ ਤੇ 2.5 ਕਰੋੜ ਟੀਕੇ ਲਗਾਏ ਗਏ ਤਾਂ ਇੱਕ ਸਿਆਸੀ ਪਾਰਟੀ ਨੂੰ ਬੁਖਾਰ ਚੜ੍ਹ ਗਿਆ। ਗੋਆ ਵਿੱਚ 100 ਫ਼ੀਸਦ ਆਬਾਦੀ ਨੂੰ ਦਿੱਤੀ ਜਾ ਰਹੀ ਕਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਦੇ ਮੱਦੇਨਜ਼ਰ ਮੋਦੀ ਨੇ ਇਥੇ ਸਿਹਤ ਕਰਮਚਾਰੀਆਂ ਅਤੇ ਟੀਕਾਕਰਣ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ।