ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਿਆ। ਪੀਵੀ ਸਿੰਧੂ ਨੇ ਓਲੰਪਿਕ ਵਿੱਚ ਚੀਨ ਦੇ ਬਿੰਗਜਿਆਓ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਨਾਲ ਪੀਵੀ ਸਿੰਧੂ ਓਲੰਪਿਕਸ ਵਿੱਚ ਲਗਾਤਾਰ ਦੋ ਮੈਡਲ ਜਿੱਤਣ ਵਾਲੀ ਦੂਜੀ ਭਾਰਤੀ ਖਿਡਾਰਨ ਬਣ ਗਈ ਹੈ। ਪੀਵੀ ਸਿੰਧੂ ਟੋਕੀਓ ਵਿੱਚ ਦੇਸ਼ ਲਈ ਤਮਗਾ ਜਿੱਤ ਕੇ ਘਰ ਪਰਤੀ ਹੈ। ਪੀਵੀ ਦਾ ਦਿੱਲੀ ਵਿੱਚ ਉਤਰਦੇ ਹੀ ਏਅਰਪੋਰਟ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਬੈਡਮਿੰਟਨ ਖਿਡਾਰੀ ਸਿੰਧੂ ਟੋਕੀਓ ਓਲੰਪਿਕਸ ਵਿੱਚ ਭਾਰਤ ਲਈ ਤੀਜਾ ਤਗਮਾ ਜਿੱਤਣ ਤੋਂ ਬਾਅਦ ਘਰ ਪਰਤੀ ਹੈ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਟੋਕੀਓ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ।