19 ਨਵੰਬਰ ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਦਾ ਕੀਤਾ ਗਿਆ ਸੀ।ਜਿਸ ‘ਚ ਉਨਾਂ੍ਹ ਨੇ ਕਿਹਾ ਸੀ ਕਿ ਅਸੀਂ ਇਹ ਕਾਨੂੰਨ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਲਿਆਂਦੇ ਸਨ ਪਰ ਮੈਂ ਕਿਸਾਨਾਂ ਤੋਂ ਮੁਆਫੀ ਮੰਗਦਾ ਹਾਂ ਕਿ ਅਸੀਂ ਉਨਾਂ੍ਹ ਨੂੰ ਇਹ ਕਾਨੂੰਨ ਸਮਝਾਉਣ ‘ਚ ਅਸਫਲ ਰਹੇ।
ਦੱਸ ਦੇਈਏ ਕਿ ਇਸ ਐਲਾਨ ਤੋਂ ਬਾਅਦ ਕਈ ਨੇਤਾਵਾਂ ਦੇ ਬਿਆਨ ਰਹੇ ਹਨ ਕਿ ਇਹ ਕਾਨੂੰਨ ਮੁੜ ਲਿਆਂਦੇ ਜਾ ਸਕਦੇ ਹਨ।ਦੱਸ ਦੇਈਏ ਕਿ ਬੀਜੇਪੀ ਸਾਂਸਦ ਸਾਕਸ਼ੀ ਮਹਾਰਾਜ ਨੇ ਇਹ ਬਿਆਨ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਮੁੜ ਲਿਆਂਦਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਬਿੱਲ ਅਤੇ ਦੇਸ਼ ਦੇ ਵਿਚਕਾਰ ਦੀ ਚੋਣ ਕੀਤੀ ਹੈ।ਪ੍ਰਧਾਨ ਮੰਤਰੀ ਅਤੇ ਭਾਜਪਾ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿੱਲ ਬਣਦੇ ਹਨ, ਖਤਮ ਹੋ ਜਾਂਦੇ ਹਨ, ਵਾਪਸ ਆ ਜਾਣਗੇ।ਦੁਬਾਰਾ ਬਿੱਲ ਬਣਾਉਣ ‘ਚ ਦੇਰ ਨਹੀਂ ਲੱਗਦੀ।ਪ੍ਰਧਾਨ ਮੰਤਰੀ ਨੇ ਵੱਡਾ ਦਿਲ, ਵੱਡਾ ਦਿਮਾਗ ਪੇਸ਼ ਕੀਤਾ ਹੈ।ਮੋਦੀ ਤੇ ਯੋਗੀ ‘ਚ ਕੋਈ ਫਰਕ ਨਹੀਂ ਹੈ।ਉਤਰ ਪ੍ਰਦੇਸ਼ ‘ਚ ਭਾਜਪਾ ਬਹੁਮਤ ਨਾਲ ਸਰਕਾਰ ਬਣਾਏਗੀ।