ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਅੱਜ ਕਾਲੀ ਪੱਗ ਬਣ 3 ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਾਲੇ ਝੰਡੇ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ | ਬੀਤੇ ਦਿਨੀ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਮੋਹਾਲੀ ਪਹੁੰਚਿਆ ਸੀ ਤਾਂ ਉਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 26 ਤਰੀਕ ਨੂੰ ਕਾਲੇ ਝੰਡੇ ਲਹਿਰਾਏ ਜਾਣਗੇ ਅਤੇ ਕਾਲੇ ਕੱਪੜੇ ਵੀ ਪਹਿਣੇ ਜਾਣਗੇ | ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਕਾਲੇ ਦਿਵਸ ਨੂੰ ਹਰ ਪੱਖੋ ਭਰਵਾਂ ਹੁੰਗਾਰਾ ਮਿਲਿਆ | ਅੱਜ ਕਿਸਾਨਾਂ ਦੇ ਨਾਲ-ਨਾਲ ਲੀਡਰਾ ਨੇ ਵੀ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਕਾਲੇ ਝੰਡੇ ਲਗਾਏ | ਦੇਸ਼ ਦੇ ਹਰ ਕੋਨੇ ਤੇ ਬੈਠੇ ਕਿਸਾਨ ਅਤੇ ਆਮ ਲੋਕਾਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ ਅਤੇ ਦੇਸ਼ ‘ਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ |