ਕਿਸਾਨੀ ਅੰਦੋਲਨ ਦੇ 26 ਤਰੀਕੇ ਨੂੰ 6 ਮਹੀਨੇ ਪੂਰੇ ਹੋਣ ਤੇ ਸਾਰੇ ਪੰਜਾਬ ‘ਚ ਮੋਦੀ ਸਰਕਾਰ ਦੇ ਵਿਰੋਧ ‘ਚ ਕਾਲੇ ਝੰਡੇ ਲਹਿਰਾਏ ਜਾਣਗੇ |ਇੱਕ ਪਾਸੇ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਪਟਿਆਲਾ ‘ਚ ਧਰਨਾ ਨਾ ਦੇਣ ਦੀ ਅਪੀਲ ਕਰ ਰਹੇ ਨੇ ਪਰ ਦੂਜੇ ਪਾਸੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਕਿਸਾਨ ਦੇ ਹੱਕ ‘ਚ ਨਿੱਤਰੇ ਨੇ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਮੈਂ ਕੱਲ੍ਹ ਸਵੇਰ 9:30 ਵਜੇ ਅੰਮ੍ਰਿਤਸਰ ਅਤੇ ਪਟਿਆਲਾ ਵਾਲੇ ਆਪਣੇ ਦੋਹਾਂ ਘਰਾਂ ‘ਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਾਲਾ ਝੰਡਾ ਫਹਿਰਾਵਾਂਗਾ … ਮੇਰੀ ਸਭ ਨੂੰ ਬੇਨਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖ੍ਰੀਦ ਤੇ ਜਿਣਸਾਂ ‘ਤੇ ਐਮ.ਐਸ.ਪੀ. ਯਕੀਨੀ ਬਣਾਉਣ ਲਈ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਅਜਿਹਾ ਕੀਤਾ ਜਾਵੇ ਯਾਨੀ ਕਿ ਹਰ ਛੱਤ ‘ਤੇ ਕਾਲਾ ਝੰਡਾ ਫਹਿਰਾਇਆ ਜਾਵੇ।