ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਜੇ ਗੱਲ ਕਰੀਏ ਤਾਂ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਇਸ ਦੇ ਨਾਲ ਰੇਲ ਪਟੜੀ ਤੇ ਵੀ ਫਿਲਹਾਲ ਰੇਲ ਗੱਡੀਆਂ ਬੰਦ ਹਨ | ਇਸ ਨੂੰ ਲੈ ਕੇ ਇੱਕ ਲਿਸਟ ਜਾਰੀ ਹੋਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਦੋਂ ਕਿਹੜੀ ਟ੍ਰੇਨ ਚੱਲੇਗੀ ਕਿਉਂਕਿ ਸਵੇਰ ਤੋਂ ਕਈ ਯਾਤਰੀ ਰੇਲਵੇ ਸਟੇਸ਼ਨਾਂ ਕੇ ਬੈਠੇ ਹੋਏ ਹਨ ਜੋ ਤੰਗ ਹੋ ਰਹੇ ਹਨ | ਹਾਲਾਂਕਿ 1 ਮਹੀਨਾ ਪਹਿਲਾਂ ਕਿਸਾਨਾਂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਸੀ |