ਭਾਰਤੀ ਰੇਲਵੇ ਦੀ ਮੱਦਦ ਨਾਲ ਰੋਜ਼ਾਨਾ ਲੱਖਾਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਦੀ ਯਾਤਰਾ ਕਰਦੇ ਹਨ।ਦੋ ਸਾਲ ਪਹਿਲਾਂ ਕੋਰੋਨਾ ਮਹਾਮਾਰੀ ਦੌਰਾਨ ਟ੍ਰੇਨ ਨਾਲ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ‘ਚ ਕੁਝ ਕਮੀ ਜ਼ਰੂਰ ਆਈ, ਪਰ ਹੁਣ ਰੇਲਵੇ ਪੂਰੀ ਤਰ੍ਹਾਂ ਪਟੜੀ ‘ਤੇ ਆ ਚੁੱਕੀ ਹੈ।ਹਾਲਾਂਕਿ ਇਸ ਦੌਰਾਨ ਕੁਝ ਨਿਯਮ ਜ਼ਰੂਰ ਬਦਲ ਦਿੱਤੇ ਗਏ।
ਇਹ ਵੀ ਪੜ੍ਹੋ 24 ਅਗਸਤ ਨੂੰ PM Modi ਆਉਣਗੇ ਪੰਜਾਬ : ਮੋਹਾਲੀ ‘ਚ ਹਸਪਤਾਲ ਦਾ ਉਦਘਾਟਨ ਕਰਨਗੇ
ਬਦਲੇ ਗਏ ਨਿਯਮਾਂ ਵਿਚਾਲੇ ਇੱਕ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਹੁਣ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀ ਟ੍ਰੇਨ ਟਿਕਟ ਲੱਗੇਗਾ।ਦੂਜੇ ਪਾਸੇ ਇਕ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਸਾਲ ਦੇ ਬੱਚੇ ਦਾ ਵੀ ਟ੍ਰੇਨ ਟਿਕਟ ਦਾ ਕਿਰਾਇਆ ਲਿਆ ਗਿਆ।ਹੁਣ ਤੱਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟ੍ਰੇਨ ਟਿਕਟ ਨਹੀਂ ਲੱਗਦਾ ਸੀ।ਪੀਆਈਬੀ ਫੈਕਟ ਚੈੱਕ ਨੇ ਇਸ ਵਾਇਰਲ ਦਾਅਵੇ ਨੂੰ ‘ਮਿਸਲੀਡਿੰਗ’ ਕਰਾਰ ਦਿੱਤਾ ਹੈ।
- ਟ੍ਰੇਨ ਟਿਕਟ ਨੂੰ ਲੈ ਕੇ ਕੀ ਹੋ ਰਿਹਾ ਦਾਅਵਾ?
ਕੁਝ ਰਿਪੋਰਟਾਂ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਆਰਸੀਟੀਸੀ ਵੈੱਬਸਾਈਟ ਨੇ ਟਿਕਟ ਬੁਕਿੰਗ ਨਿਯਮਾਂ ਨੂੰ ਅਪਡੇਟ ਕਰ ਦਿੱਤਾ ਹੈ, ਜਿਸਦੇ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁਣ ਟ੍ਰੇਨ ਟਿਕਟ ਖ੍ਰੀਦਣ ਲਈ ਪੂਰੇ ਪੈਸੇ ਖਰਚ ਕਰਨੇ ਹੋਣਗੇ।ਇਸ ਲਈ ਭਾਰਤੀ ਰੇਲਵੇ ਅਤੇ ਆਈਆਰਸੀਟੀਸੀ ਨੇ ਆਨਲਾਈਨ ਬੁਕਿੰਗ ਦੇ ਸਮੇਂ ਇਨਫੈਂਟ ਸੀਟਸ ਦਾ ਆਪਸ਼ਨ ਜੋੜ ਦਿੱਤਾ ਹੈ। - ਹਾਲਾਂਕਿ ਰਿਪੋਰਟ ‘ਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਦੁਆਰਾ 06.03.2020 ਨੂੰ ਜਾਰੀ ਸਰਕੁਲਰ ਗਿਣਤੀ 12 ਅਨੁਸਾਰ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਯਾਤਰਾ ਲਈ ਰਿਜ਼ਰਵੇਸ਼ਨ ਦੀ ਲੋੜ ਨਹੀਂ ਹੈ ਅਤੇ ਉਹ ਬਿਨਾਂ ਟਿਕਟ ਟਰੇਨ ਵਿੱਚ ਸਫ਼ਰ ਕਰ ਸਕਦੇ ਹਨ। ਹਾਲਾਂਕਿ, ਜੇਕਰ ਇੱਕ ਬਰਥ ਦੀ ਲੋੜ ਹੈ, ਤਾਂ ਟਿਕਟ ਬੁੱਕ ਕਰਕੇ ਪੂਰੇ ਬਾਲਗ ਕਿਰਾਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
- ਪੀਆਈਬੀ ਫੈਕਟ ਚੈਕ ਨੇ ਇਸ ਤੱਥ ਤੋਂ ਇਨਕਾਰ ਕੀਤਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰੇਲ ਟਿਕਟਾਂ ਮਿਲ ਰਹੀਆਂ ਹਨ। ਰਿਪੋਰਟ ਨੂੰ ‘ਗੁੰਮਰਾਹਕੁੰਨ’ ਦੱਸਦੇ ਹੋਏ ਟਵੀਟ ਕੀਤਾ,
“ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਦੇ ਯਾਤਰੀਆਂ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੂਰੀ ਟਿਕਟਾਂ ਲੈਣੀਆਂ ਪੈਣਗੀਆਂ। ਪੀਆਈਬੀ ਫੈਕਟ ਚੈਕ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਰੇਲ ਟਿਕਟਾਂ ਖਰੀਦਣਾ ਪੂਰੀ ਤਰ੍ਹਾਂ ਵਿਕਲਪਿਕ ਸਹੂਲਤ ਹੈ, ਜੇਕਰ ਕੋਈ ਬਰਥ ਬੁਕ ਨਹੀਂ ਕੀਤੀ ਗਈ ਹੈ ਤਾਂਫਿਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁਫਤ ‘ਚ ਯਾਤਰਾ ਕਰਨ ਦੀ ਆਗਿਆ ਮਿਲੇਗੀ।
ਇਹ ਵੀ ਪੜ੍ਹੋ : Jacqueline Fernandez: ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਜੈਕਲੀਨ ਨੂੰ ਦੱਸਿਆ ਦੋਸ਼ੀ