ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਵਿੱਚ ਕਿਹਾ ਕਿ ਉਹ ਸੰਸਦ ਦੇ ਕੰਮ ਨਹੀਂ ਰੋਕ ਰਹੇ ਪਰ ਆਪਣੇ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੈਗਾਸਸ ਵਿਵਾਦ ਸਾਡੇ ਲਈ ਰਾਸ਼ਟਰਵਾਦ, ਦੇਸ਼ਧ੍ਰੋਹ ਦਾ ਮਸਲਾ ਹੈ। ਇਹ ਨਿੱਜਤਾ ਦਾ ਮਾਮਲਾ ਨਹੀਂ ਹੈ। ਇਹ ਦੇਸ਼ ਵਿਰੋਧੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਦੇ ਉਸ ਦੀਆਂ ਸੰਸਥਾਵਾਂ ਖ਼ਿਲਾਫ਼ ਪੈਗਾਸਸ ਦੀ ਵਰਤੋਂ ਕਰਕੇ ਭਾਰਤੀ ਜਮਹੂਰੀਅਤ ਦੀ ਆਤਮਾ ਨੂੰ ਦੁਖਾਇਆ ਹੈ। ਸੰਸਦ ਵਿੱਚ ਵਿਰੋਧੀ ਧਿਰਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਵਿਰੋਧੀ ਧਿਰਾਂ ਸਿਰਫ ਇਹੀ ਪੁੱਛ ਰਹੀਆਂ ਹਨ ਕੀ ਸਰਕਾਰ ਨੇ ਪੈਗਾਸਸ ਖਰੀਦਿਆ ਸੀ ਤੇ ਕੀ ਭਾਰਤੀਆਂ ਦੀ ਜਾਸੂਸੀ ਕੀਤੀ ਗਈ।