ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਤਲਬ ਕੀਤਾ ਗਿਆ ਹੈ|ਨਵੀਂ SIT ਵੱਲੋਂ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ | ਕੁੰਵਰ ਵਿਜੈ ਪ੍ਰਤਾਪ ਦੀ SIT ਮੌਕੇ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਸੀ |
ਹੁਣ ਨਵੀਂ SIT ਵੱਲੋਂ 16 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਬੁਲਾਇਆ ਗਿਆ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਪੁੱਛਗਿੱਛ ਲਈ ਆਉਂਦੇ ਹਨ ਜਾਂ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਉਨਾਂ ਦੀ ਸਿਹਤ ਖਰਾਬ ਚੱਲ ਰਹੀ ਜਿਸ ਕਰਕੇ ਉਹ ਕਿਸੇ ਵੀ ਸਿਆਸੀ ਪ੍ਰੋਗਰਾਮ ਤੇ ਬਾਹਰ ਵੀ ਨਹੀਂ ਆਉਂਦੇ |16 ਨਵੰਬਰ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਹੋਈ ਸੀ ਉਦੋਂ ਕਰੀਬ 30 ਮਿੰਟ ਦੀ ਪੁੱਛਗਿੱਛ ਹੋਈ ਸੀ|
ਜਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਕਿਸੇ ਨੂੰ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤਾ ਸੀ|
ਇਹ ਮਾਮਲਾ ਕਰੀਬ 6 ਸਾਲ ਪੁਰਾਣਾ ਹੈ| ਇਸ ਤੋਂ ਪਹਿਲਾ ਬਣਾਈ SIT ਨੂੰ ਖਾਰਿਜ ਕਰ ਦਿੱਤਾ ਗਿਆ ਸੀ|ਹੁਣ ਨਵੀਂ SIT ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ |ਇਹ ਪੁੱਛਗਿੱਛ ਲਈ ਸਥਾਨ ਨਵੀਂ SIT ਵੱਲੋਂ ਤੈਅ ਕੀਤਾ ਜਾਵੇਗੀ |