ਭਾਰਤੀ ਰੇਲਵੇ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਰੇਲ ਗੱਡੀਆਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਕਮੀ ਕਾਰਨ 9 ਮਈ ਤੋਂ ਅਗਲੇ ਹੁਕਮਾਂ ਤੱਕ 28 ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰੱਦ ਕੀਤੀਆਂ ਰੇਲ ਗੱਡੀਆਂ ਵਿਚ 8 ਜੋੜੀ ਸ਼ਤਾਬਦੀ, ਦੋ ਜੋੜੀ ਦੁਰੰਤੋ, ਦੋ ਜੋੜੀ ਰਾਜਧਾਨੀ ਅਤੇ ਇਕ ਜੋੜੀ ਵੰਦੇ ਭਾਰਤ ਐਕਸਪ੍ਰੈਸ ਸ਼ਾਮਲ ਹੈ।
ਇਸ ਤੋਂ ਇਲਾਵਾ ਨਵੀਂ ਦਿੱਲੀ-ਹਬੀਬਗੰਜ ਸ਼ਤਾਬਦੀ ਵਿਸ਼ੇਸ਼, ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਵਿਸ਼ੇਸ਼, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਵਿਸ਼ੇਸ਼, ਨਵੀਂ ਦਿੱਲੀ-ਦੇਹਰਾਦੂਨ ਸ਼ਤਾਬਦੀ ਵਿਸ਼ੇਸ਼, ਨਵੀਂ ਦਿੱਲੀ-ਕਾਠਗੋਡਮ ਸ਼ਤਾਬਦੀ ਵਿਸ਼ੇਸ਼ ਅਤੇ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਵਿਸ਼ੇਸ਼ ਸ਼ਾਮਲ ਹਨ। ਉਨ੍ਹਾਂ ਨੂੰ 9 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਵੀਂ ਦਿੱਲੀ-ਦੇਹਰਾਦੂਨ ਜਨਸ਼ਤਾਦਬੀ ਸਪੈਸ਼ਲ 10 ਮਈ ਤੋਂ ਅਤੇ ਨਵੀਂ ਦਿੱਲੀ- ਜਨਸ਼ਤਾਬੀ ਸਪੈਸ਼ਲ ਨੂੰ 9 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਜਾਵੇਗਾ।