ਕੋਰੋਨਾ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਹਰ ਦੇਸ਼ ਇਸ ਨਾਲ ਵਿਲਕ ਰਿਹਾ ਹੈ। ਬਹੁਤ ਸਾਰੇ ਥਾਵਾਂ ‘ਤੇ ਸਭ ਕੁਝ ਬੰਦ ਕਰਨ ਜਿਹੇ ਹਲਾਤ ਹਨ। ਅਜਿਹੇ ‘ਚ ਹੁਣ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਮੁਲਤਵੀ ਹੋਣ ਦੀ ਖ਼ਬਰ ਆ ਰਹੀ ਹੈ। ਦੱਸ ਦੇਈਏ ਕਿ ਇਹ ਯਾਤਰਾ 10 ਮਈ ਨੂੰ ਸ਼ੁਰੂ ਹੋਣ ਜਾ ਰਹੀ ਸੀ। ਪਿਛਲੇ ਵਰ੍ਹੇ ਵੀ ਕੋਰੋਨਾ ਦਾ ਸੰਕਟ ਆਉਣ ਕਾਰਨ ਇਹ ਯਾਤਰਾ ਸਤੰਬਰ ਮਹੀਨੇ ਸ਼ੁਰੂ ਹੋ ਸਕੀ ਸੀ।