ਕੋੋਰੋਨਾ ਦੇ ਮਾਮਲੇ ਲਗਾਤਾਰ ਲੰਬੇ ਸਮੇਂ ਤੋਂ ਘੱਟ ਰਹੇ ਸੀ ਪਰ ਅਚਾਨਕ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਮਾਮੂਲੀ ਗਿਰਾਵਟ ਆਈ ਹੈ , ਭਾਰਤ ‘ਚ 67,256 ਨਵੇਂ ਸਕਰਮਤ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕਰੀਬ 2,329 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਉਧਰ ਇਸ ਲਾਗ ਤੋਂ 1 ਲੱਖ 3 ਹਜ਼ਾਰ 853 ਮਰੀਜ਼ ਇਲਾਜ਼ ਮਗਰੋਂ ਠੀਕ ਹੋਏ ਹਨ। ਇਸ ਤੋਂ ਪਹਿਲਾਂ 14 ਜੂਨ ਨੂੰ 60,008 ਅਤੇ 15 ਜੂਨ ਨੂੰ 62,214 ਨਵੇਂ ਮਰੀਜ਼ ਮਿਲੇ ਸੀ।
ਦੱਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ ਐਕਟਿਵ ਮਾਮਲਿਆਂ ਦੀ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 38,950 ਦੀ ਕਮੀ ਆਈ ਹੈ। ਇਸ ਵੇਲੇ 8 ਲੱਖ 21 ਹਜ਼ਾਰ 392 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਪਿਛਲੇ ਦਿਨ, ਦੇਸ਼ ਵਿੱਚ ਸਿਰਫ 4 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਰਹੇ, ਜਿੱਥੇ ਨਵੇਂ ਸੰਕਰਮਿਤ ਲੋਕਾਂ ਦੀ ਗਿਣਤੀ ਠੀਕ ਹੋਏ ਮਰੀਜ਼ਾਂ ਨਾਲੋਂ ਵੱਧ ਸੀ। ਇਨ੍ਹਾਂ ਵਿਚ ਮਨੀਪੁਰ, ਮੇਘਾਲਿਆ, ਮਿਜ਼ੋਰਮ ਅਤੇ ਦਾਦਰਾ-ਨਗਰ ਹਵੇਲੀ ਅਤੇ ਦਮਨ-ਦਿਉ ਸ਼ਾਮਲ ਹਨ। ਬਾਕੀ 32 ਸੂਬਿਆਂ ਵਿਚ, ਮਰੀਜ਼ਾਂ ਦੀ ਸਿਹਤਯਾਬੀ ਦੀ ਗਿਣਤੀ ਜ਼ਿਆਦਾ ਸੀ।
- ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 67,256
- ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 1.03 ਲੱਖ
- ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 2,329
- ਹੁਣ ਤੱਕ ਕੁੱਲ ਸੰਕਰਮਿਤ: 2.96 ਕਰੋੜ
- ਹੁਣ ਤੱਕ ਠੀਕ: 2.84 ਕਰੋੜ
- ਹੁਣ ਤੱਕ ਕੁੱਲ ਮੌਤਾਂ: 3.81 ਲੱਖ
- ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 8.21 ਲੱਖ