ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਕੋਵਿਡ ਨਾਲ ਮਰ ਰਹੇ ਲੋਕਾਂ ਦੀ ਮਦਦ ਲਈ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਮੁੱਦਾ ਚੁੱਕਿਆ ਤੇ ਨਾਲ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਕੋਵਿਡ ਦੇ ਮਾਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਸਾਡੇ ਬਹੁਤ ਸਾਰੇ ਲੋਕ ਭਾਰਤ ਵਿਚ ਆਪਣੇ ਸਕੇ-ਸਬੰਧੀਆਂ ਬਾਰੇ ਬਹੁਤ ਚਿੰਤਾਂ ‘ਚ ਪਏ ਹੋਏ ਹਨ, ਉੱਥੇ ਆਕਸੀਜਨ ਦੀ ਘਾਟ ਕਾਰਨ ਲੋਕ ਸੜਕਾਂ ‘ਤੇ ਮਰ ਰਹੇ ਹਨ। ਇਹ ਭਿਆਨਕ ਮੰਜ਼ਰ ਦੇਖ ਕੇ ਕਾਫ਼ੀ ਲੋਕ ਜਿਨ੍ਹਾਂ ਦੇ ਸਕੇ- ਸਬੰਧੀ ਯੂਕੇ ਵਿਚ ਰਹਿੰਦੇ ਹਨ, ਉਹ ਕਾਫ਼ੀ ਘਬਰਾ ਗਏ ਹਨ। ਭਾਰਤ ਵਿਚ ਵਿਸ਼ਵ ਪੱਧਰ ‘ਤੇ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸ ਦਰਜ ਕੀਤੇ ਗਏ ਹਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਭਾਰਤੀਆਂ ਦੀ ਮੁਸ਼ਕਲ ਦੀ ਘੜੀ ਵਿਚ ਅਗਵਾਈ ਕਰੀਏ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਯੋਗ ਕਦਮ ਚੁੱਕੀਏ। ਦੂਜੇ ਪਾਸੇ ਸੰਸਦ ਭਵਨ ਦੇ ਸਪੀਕਰ ਨੇ ਤਨਮਨਜੀਤ ਸਿੰਘ ਢੇਸੀ ਦੇ ਇਸ ਸਵਾਲ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਢੇਸੀ ਵੱਲੋਂ ਜੋ ਸਵਾਲ ਉਠਾਇਆ ਗਿਆ ਹੈ ਉਹ ਬਹੁਤ ਹੀ ਜਾਇਜ਼ ਹੈ। ਯੂਕੇ ਵੱਲੋਂ ਭਾਰਤ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।