ਰਾਸ਼ਟਰਪਿਤਾ ਮਹਾਤਮਾ ਗਾਂਧੀ ਜਯੰਤੀ ‘ਤੇ ਸ਼ਹਿਰ ‘ਚ ਐਨਜੀਓ ਅਤੇ ਨਗਰ ਕੌਂਸਿਲ ਵਲੋਂ ਸਫਾਈ ਅਭਿਆਨ ਚਲਾਇਆ ਗਿਆ।ਇਸ ਅਭਿਆਨ ਦੀ ਸ਼ੁਰੂਆਤ ਨਗਰ ਕੌਂਸਿਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਨੇ ਕੀਤੀ।ਉਨਾਂ੍ਹ ਨੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਦੁਕਾਨਾਂ ਦੇ ਬਾਹਰ ਕੂੜੇਦਾਨ ਰੱਖਣ।ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਸਫਾਈ ਕਰਕੇ ਕੂੜਾ ਸੜਕ ਵਿਚਾਲੇ ਸੁੱਟ ਦਿੰਦਾ ਹੈ ਤਾਂ ਉਸ ਦਾ ਚਾਲਾਨ ਕੱਟਿਆ ਜਾਵੇਗਾ।ਇਸ ਮੌਕੇ ‘ਤੇ ਨਗਰ ਕੌਂਸਿਲ ਅਤੇ ਐਨਜੀਓ ਦੇ ਮੈਂਬਰ ਵੀ ਹਾਜ਼ਿਰ ਸਨ।