ਅੱਜ ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ’ਤੇ ਗਾਜ਼ੀਪੁਰ ਵਿਖੇ ਕਈ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਰਮਿਆਨ ਝੜਪ ਹੋ ਗਈ।ਭਾਜਪਾ ਆਗੂਆਂ ਦੀ ਕਿਸਾਨਾਂ ਨਾਲ ਹੱਥੋਂਪਾਈ ਵੀ ਹੋਈ ਹੈ। ਦਰਅਸਲ ਭਾਜਪਾ ਮੰਤਰੀ ਅਮਿਤ ਵਾਲਮਿਕੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਗਾਜ਼ੀਪੁਰ ਆ ਰਹੇ ਸੀ ਤੇ ਯੂਪੀ ਬਾਰਡਰ ‘ਤੇ ਦਿੱਲੀ ਤੋਂ ਆਉਂਦੇ ਸਮੇਂ ਭਾਜਪਾ ਦੇ ਵਰਕਰ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋਏ ਸੀ , ਜਿਵੇਂ ਹੀ ਉਨ੍ਹਾਂ ਦਾ ਕਾਫ਼ਲਾ ਗਾਜ਼ੀਪੁਰ ਬਾਰਡਰ ‘ਤੇ ਪਹੁੰਚਿਆ,,ਤਾਂ ਭਾਜਪਾ ਵੱਲੋਂ ਢੋਲ ਵਜਾਏ ਗਏ,, ਵਰਕਰਾਂ ਨੇ ਸਵਾਗਤ ਕਰਨਾ ਸ਼ੁਰੂ ਕੀਤਾ ਤਾਂ ਉਥੇ ਕਿਸਾਨਾਂ ਦਾ ਵੱਡਾ ਕਾਫ਼ਲਾ ਕਾਲੇ ਝੰਡੇ ਲੈ ਕੇ ਪਹੁੰਚ ਗਿਆ ਤੇ ਇਸ ਤੋਂ ਬਾਅਦ ਹੰਗਾਮਾ ਮੱਚ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਨਾਲ ਕਿਸਾਨਾਂ ਦੀ ਝੜਪ ਹੋ ਗਈ।