ਕਾਂਗਰਸ ਤੋਂ ਸੰਸਦ ਰਵਨੀਤ ਬਿੱਟੂ ਪੰਜਾਬੀ ਇੰਡਸਟਰੀ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਅਦਾਕਾਰ ਗੁਰਦਾਸ ਮਾਨ ਦੇ ਹੱਕ ‘ਚ ਬੋਲਦੇ ਦਿਖਾਈ ਦਿੱਤੇ ਹਨ | ਉਨ੍ਹਾਂ ਕਿਹਾ ਮੇਰਾ ਗੁਰਦਾਸ ਮਾਨ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਹੈ|ਪਰ ਹਰ ਇਨਸਾਨ ਤੋਂ ਕਈ ਨਾ ਕੋਈ ਗ਼ਲਤੀ ਜ਼ਰੂਰ ਹੁੰਦੀ ਹੈ ,ਇਸ ਲਈ ਗੁਰਦਾਸ ਮਾਨ ਵੀ ਉਸ ਰੱਬ ਦਾ ਬੰਦਾ ਹੈ ਉਸ ਤੋਂ ਵੀ ਕੋਈ ਗ਼ਲਤੀ ਹੋ ਸਕਦੀ ਹੈ ਪਰ ਇਸ ਗ਼ਲਤੀ ਦੀ ਗੁਰਦਾਸ ਮਾਨ ਅਗਲੀ ਸਟੇਜ ਤੇ ਹੀ ਮੁਆਫ਼ੀ ਮੰਗ ਲੈਂਦਾ ਹੈ ਇਹ ਸਭ ਤੋਂ ਵੱਡੀ ਗੱਲ ਹੈ |
ਬਿੱਟੂ ਨੇ ਕਿਹਾ ਉਸ ਸ਼ਖ਼ਸ ਨੇ ਹਮੇਸ਼ਾ ਆਪਣੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਦੇਸ਼ ਲਈ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਉਸ ਚੀਜ਼ ਨੂੰ ਲੋਕ ਨਾ ਭੁੱਲਣ | ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਸਾਡੇ ਦੇਸ਼ ‘ਚ ਹਰ ਕਿਸੇ ਨੂੰ ਆਜ਼ਾਦੀ ਹੈ ਕਿ ਉਹ ਕਿਸ ਗੁਰੂ ਨੂੰ ਮੰਨਦਾ ,ਕਿਹੜੀ ਭਾਸ਼ਾ ਬੋਲਦਾ ਉਹ ਹਰ ਇਨਸਾਨ ਦੇ ਦਿਲ ਦੀ ਇੱਛਾ ਹੈ |
ਬਿੱਟੂ ਨੇ ਕਿਹਾ ਕਿ ਗੁਰਦਾਸ ਮਾਨ ਵੱਲੋਂ ਦੇਸ਼ ਲਈ ਕੀਤੀ ਸੇਵਾ ਨੂੰ ਲੋਕ ਨਾ ਭੁਲਾਉਣ ਕਿਉਂਕਿ ਗੁਰਦਾਸ ਮਾਨ ਸਾਡੇ ਪੰਜਾਬੀਆਂ ਦਾ ਮਾਨ ਅਤੇ ਉਹ ਪੰਜਾਬ ਦਾ ਇੱਕ ਹੀਰਾ ਵੀ ਹੈ ਉਸ ਨੂੰ ਲੋਕ ਨਾ ਰੋਲਣ |ਇਸ ਮੌਕੇ ਬਿੱਟੂ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਬੋਲਣ ਤੋਂ ਪਹਿਲਾ ਕਮੈਂਟ ਕਰਨ ਵਾਲੇ ਆਪਣੇ ਤੇ ਝਾਤੀ ਜਰੂਰ ਮਾਰਨ |
ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਜਿਹੇ ਚੰਗੇ ਲੋਕ ਟਿੱਪਣੀਆਂ ਸੁਣ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਲੋਕ ਅਜਿਹੇ ਲੋਕਾਂ ਨੂੰ ਬੋਲਣ ਤੋਂ ਪਹਿਲਾ ਸੋਚ ਲੈਣ ਅਤੇ ਦੇਸ਼ ਦੇ ਹੀਰੇ ਬੰਦੇ ਨੂੰ ਨਾ ਰੋਲਣ |
ਦੱਸਣਯੋਗ ਹੈ ਕਿ ਮਾਨ ਦੇ ਵੱਲੋਂ ਇੱਕ ਵੀਡੀਓ ਜਾਰੀ ਕਰ ਆਪਣੇ ਦਿੱਤੇ ਹੋਏ ਬਿਆਨ ‘ਤੇ ਮੁਆਫੀ ਮੰਗੀ ਗਈ ਹੈ | ਉਨ੍ਹਾਂ ਕਿਹਾ ਕਿ ਮੈਂ ਗੁਰੂ ਸਾਹਿਬ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜੇਕਰ ਕਿਸੇ ਨੂੰ ਮੇਰੇ ਦਿੱਤੇ ਬਿਆਨ ਨਾਲ ਢੇਸ ਪਹੁੰਚੀ ਹੈ ਤਾਂ ਮੈਂ ਉਸ ਗੱਲ ਦੀ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ |