ਮਾਮੂਲੀ ਆਪਣੇ ਪਿੰਡ ਦੀ ਲੜਾਈ ਤੋਂ ਬਾਅਦ ਜੇਲ੍ਹ ਗਏ ਤੇ ਫਿਰ ਉਥੋਂ ਖਤਰਨਾਕ ਗੈਂਗਸਟਰ ਬਣ ਨਿਕਲੇ ਸੁੱਖਾ ਗਿੱਲ ਲੰਬੇ ਸਮੇਂ ਤੋਂ ਚਰਚਾ ਵਿੱਚ ਰਹਿੰਦਾ ਸੀ |ਉਸ ਦੇ ਕਤਲ ਹੋਣ ਦਾ ਖੁਲਾਸਾ ਹੋਇਆ ਹੈ |ਸੁੱਖਆ ਗਿੱਲ ਜੋ ਕਿ ਆਪਣੇ ਫੇਸਬੁੱਕ ਅਕਾਊਂਟ ਤੇ ਜ਼ਿਮੇਵਾਰੀਆਂ ਵੀ ਲੈਂਦਾ ਸੀ | ਉਸ ਦਾ ਫੇਸਬੁੱਕ ਅਕਾਊਂਟ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਸੀ ਕਿਉਂਕਿ ਪੁਲਿਸ ਲਗਾਤਾਰ ਉਸ ਦੇ ਪਿੱਛੇ ਪਈ ਸੀ |ਕਈ ਮਾਮਲਿਆਂ ’ਚ ਪੁਲਸ ਨੂੰ ਲੋੜੀਂਦੇ ਖ਼ਤਰਨਾਕ ਗੈਂਗਸਟਰ ਸੁੱਖਾ ਲੰਮੇ ਦਾ ਉਸ ਦੇ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਇਆ ਹੈ। ਇਹ ਖ਼ੁਲਾਸਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ ਹੈ। ਦਰਅਸਲ ਮੋਗਾ ਪੁਲਿਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ। ਇਸ ਗਰੋਹ ਨੇ ਭਗਤਾ ਭਾਈ ਦੇ ਡੇਰਾ ਪ੍ਰੇਮੀ, ਮੋਗਾ ਦੇ ਇਕ ਕੱਪੜਾ ਵਪਾਰੀ, ਜਲੰਧਰ ’ਚ ਪਾਦਰੀ ਦੀ ਹੱਤਿਆ ਤੇ ਫ਼ਿਰੌਤੀ ਤੇ ਹੋਰਨਾਂ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ।