ਸੋਮਵਾਰ, ਮਈ 12, 2025 11:40 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਗੋਲਗੱਪੇ ਖਾਣ ਨਾਲ ਹੋ ਸਕਦਾ ਹੈ ਖਤਰਨਾਕ ਇਨਫੈਕਸ਼ਨ! ਪੈ ਸਕਦੈ ਪਛਤਾਉਣਾ

by propunjabtv
ਜੁਲਾਈ 16, 2022
in Featured, ਦੇਸ਼
0

ਨਵੀਂ ਦਿੱਲੀ- ਮਾਨਸੂਨ ਦਾ ਮੌਸਮ ਸ਼ੁਰੂ ਹੋਣ ਨਾਲ ਕਈ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਜਿਨ੍ਹਾਂ ‘ਚੋਂ ਇਕ ਹੈ ਟਾਈਫਾਈਡ। ਇਸ ਸਮੇਂ ਤੇਲੰਗਾਨਾ ‘ਚ ਟਾਈਫਾਈਡ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਇਸ ਦੇ ਲਈ ਸਿਹਤ ਵਿਭਾਗ ਨੇ ਮਸ਼ਹੂਰ ਸਟ੍ਰੀਟ ਫੂਡ ਗੋਲਗੱਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਈ ਵਿਚ ਤੇਲੰਗਾਨਾ ਵਿਚ ਟਾਈਫਾਈਡ ਦੇ 2,700 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਜੂਨ ‘ਚ 2752 ਮਾਮਲੇ ਸਾਹਮਣੇ ਆਏ ਹਨ।

Read More: ਨੌਕਰੀਪੇਸ਼ਾ ਲੋਕਾਂ ਨੂੰ ਕਦੋਂ ਮਿਲੇਗੀ ਹਫ਼ਤੇ ‘ਚ 3 ਦਿਨ ਦੀ ਛੁੱਟੀ? ਕਿਰਤ ਮੰਤਰੀ ਨੇ ਦਿੱਤਾ ਇਹ ਜਵਾਬ

ਜਨ ਸਿਹਤ ਦੇ ਨਿਰਦੇਸ਼ਕ ਡਾਕਟਰ ਜੀ ਸ਼੍ਰੀਨਿਵਾਸ ਰਾਓ ਨੇ ਟਾਈਫਾਈਡ ਨੂੰ “ਗੋਲਗੱਪਾ ਬਿਮਾਰੀ” ਕਿਹਾ ਹੈ। ਅਜਿਹੇ ‘ਚ ਸਰਕਾਰ ਲੋਕਾਂ ਨੂੰ ਮਾਨਸੂਨ ਦੌਰਾਨ ਸਟ੍ਰੀਟ ਫੂਡ ਖਾਸ ਕਰਕੇ ਗੋਲਗੱਪੇ ਖਾਣ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੀ ਹੈ। ਡਾ: ਰਾਓ ਨੇ ਇਹ ਵੀ ਕਿਹਾ ਕਿ ਗੋਲਗੱਪੇ ਵੇਚਣ ਵਾਲੇ ਦੁਕਾਨਦਾਰ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਸਾਫ਼ ਪਾਣੀ ਦੀ ਹੀ ਵਰਤੋਂ ਕਰਨ |

ਦੂਸ਼ਿਤ ਪਾਣੀ, ਭੋਜਨ ਅਤੇ ਮੱਛਰ ਮੌਸਮੀ ਬਿਮਾਰੀਆਂ ਜਿਵੇਂ ਕਿ ਮਲੇਰੀਆ, ਦਸਤ ਅਤੇ ਵਾਇਰਲ ਬੁਖਾਰ ਦੇ ਮੁੱਖ ਕਾਰਨ ਹਨ। ਤੇਲੰਗਾਨਾ ਵਿਚ ਡਾਇਰੀਆ ਦੇ 6,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਡੇਂਗੂ ਦੇ ਕੇਸਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

Read More: ਜਬਰ ਜਨਾਹ ਮਾਮਲੇ ‘ਚ 2 ਦਿਨਾਂ ਰਿਮਾਂਡ ‘ਤੇ ਸਿਮਰਜੀਤ ਬੈਂਸ, 4 ਦੋਸ਼ੀਆਂ ਨੂੰ ਭੇਜਿਆ ਜੇਲ੍ਹ

ਟਾਈਫਾਈਡ ਦੇ ਲੱਛਣ
ਟਾਈਫਾਈਡ ਬੁਖਾਰ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ ਜੋ ਦੂਸ਼ਿਤ ਭੋਜਨ ਜਾਂ ਪਾਣੀ ਤੋਂ ਸਾਲਮੋਨੇਲਾ ਟਾਈਫਾਈ ਬੈਕਟੀਰੀਆ ਕਾਰਨ ਹੁੰਦਾ ਹੈ। ਸ਼ੁਰੂਆਤੀ ਪੜਾਵਾਂ ਵਿਚ, ਟਾਈਫਾਈਡ ਦੇ ਲੱਛਣਾਂ ਵਿੱਚ ਲੰਬੇ ਸਮੇਂ ਤੱਕ ਤੇਜ਼ ਬੁਖਾਰ, ਪੇਟ ਵਿਚ ਗੰਭੀਰ ਦਰਦ, ਸਿਰ ਦਰਦ, ਦਸਤ ਜਾਂ ਕਬਜ਼, ਅਤੇ ਭੁੱਖ ਨਾ ਲੱਗਣਾ ਸ਼ਾਮਲ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਦੇ ਲੱਛਣ ਵਿਗੜ ਸਕਦੇ ਹਨ ਅਤੇ ਤੁਹਾਨੂੰ ਖੂਨ ਦੀ ਉਲਟੀ, ਅੰਦਰੂਨੀ ਬਲੀਡਿੰਗ ਅਤੇ ਚਮੜੀ ਦੇ ਪੀਲੇ ਹੋਣ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਮਾਨਸੂਨ ਦੀਆਂ ਬਿਮਾਰੀਆਂ
ਭਾਰਤ ਵਿਚ ਮਾਨਸੂਨ ਦੀ ਸ਼ੁਰੂਆਤ ਹੋਈ ਹੈ। ਅਜਿਹੇ ‘ਚ ਇਸ ਸਮੇਂ ਦੌਰਾਨ ਗੰਦੇ ਪਾਣੀ ਅਤੇ ਭੋਜਨ ਕਾਰਨ ਟਾਈਫਾਈਡ ਅਤੇ ਪੀਲੀਆ ਵਰਗੇ ਬੈਕਟੀਰੀਆ ਦੀ ਲਾਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਇਸ ਮੌਸਮ ‘ਚ ਮੱਛਰਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਵੀ ਫੈਲਦੀਆਂ ਹਨ, ਜਿਸ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।

Read More: ਜ਼ਬਤ ਹੋਏ ਵਾਹਨਾਂ ਨੂੰ ਛੁਡਾਉਣ ਦਾ ਆਖਰੀ ਮੌਕਾ, ਨਹੀਂ ਤਾਂ ਕੀਤੀ ਜਾਵੇਗੀ ਨਿਲਾਮੀ

ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ
ਨਿੱਜੀ ਸਫਾਈ ਦਾ ਰੱਖੋ ਖਾਸ ਧਿਆਨ- ਇਸ ਮੌਸਮ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਫਾਈ ਦਾ ਖਾਸ ਧਿਆਨ ਰੱਖੋ। ਅਜਿਹੀ ਸਥਿਤੀ ਵਿਚ ਖਾਣਾ ਖਾਣ ਤੋਂ ਪਹਿਲਾਂ ਅਤੇ ਵਾਸ਼ਰੂਮ ਦੀ ਵਰਤੋਂ ਕਰਨ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਇਹ ਵੀ ਧਿਆਨ ਰੱਖੋ ਕਿ ਬਾਹਰੋਂ ਆਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਖੰਘਦੇ ਅਤੇ ਛਿੱਕਦੇ ਸਮੇਂ ਆਪਣਾ ਮੂੰਹ ਢੱਕੋ ਅਤੇ ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਬਚੋ।

ਸਾਫ਼ ਪਾਣੀ ਪੀਓ- ਧਿਆਨ ਰੱਖੋ ਕਿ ਪੀਣ ਲਈ ਸਿਰਫ਼ ਸਾਫ਼ ਪਾਣੀ ਦੀ ਹੀ ਵਰਤੋਂ ਕਰੋ ਜਾਂ ਪੀਣ ਤੋਂ ਪਹਿਲਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ। ਕਦੇ ਵੀ ਖੁੱਲ੍ਹਾ ਪਾਣੀ ਨਾ ਪੀਓ, ਸਿਰਫ ਪੈਕ ਕੀਤੀ ਬੋਤਲ ਤੋਂ ਹੀ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਗੰਦਾ ਪਾਣੀ ਪੀਣ ਨਾਲ ਇਸ ਮੌਸਮ ‘ਚ ਤੁਹਾਨੂੰ ਤੁਰੰਤ ਦਸਤ ਲੱਗ ਸਕਦੇ ਹਨ।

ਸਟ੍ਰੀਟ ਫੂਡ ਤੋਂ ਬਚੋ— ਮਾਨਸੂਨ ‘ਚ ਜ਼ਿਆਦਾਤਰ ਲੋਕ ਪਾਣੀਪੁਰੀ, ਸਮੋਸੇ ਵਰਗੇ ਸਟ੍ਰੀਟ ਫੂਡ ਖਾਣਾ ਪਸੰਦ ਕਰਦੇ ਹਨ। ਪਰ ਕੋਸ਼ਿਸ਼ ਕਰੋ ਕਿ ਇਸ ਦੌਰਾਨ ਬਾਹਰ ਦਾ ਕੋਈ ਵੀ ਸਟ੍ਰੀਟ ਫੂਡ ਨਾ ਖਾਓ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਘਰ ‘ਚ ਬਣਾ ਕੇ ਖਾ ਸਕਦੇ ਹੋ। ਘਰ ਵਿਚ ਵੀ ਖਾਣਾ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।

ਮੱਛਰਾਂ ਤੋਂ ਦੂਰ ਰਹਿਣ ਇਸ ਕੰਮ ਤੋਂ ਬਣਾਓ ਦੂਰੀ- ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ‘ਚ ਮੱਛਰ ਨਾ ਆਉਣ ਤਾਂ ਇਸ ਦੇ ਲਈ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੱਛਰ ਭਜਾਉਣ ਵਾਲੀ ਕਰੀਮ ਲਗਾ ਸਕਦੇ ਹੋ। ਅਜਿਹੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰੋ ਜੋ ਤੁਹਾਡੀਆਂ ਲੱਤਾਂ ਅਤੇ ਬਾਹਾਂ ਨੂੰ ਪੂਰੀ ਤਰ੍ਹਾਂ ਢੱਕਣ। ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਵਿਚ ਕਿਤੇ ਵੀ ਪਾਣੀ ਖੜ੍ਹਾ ਨਾ ਹੋ ਰਿਹਾ ਹੋਵੇ।

Tags: healthpani puripro punjab tvSymptomstyphoid
Share207Tweet130Share52

Related Posts

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦਿੰਦੇ ਹੋਏ ਅੱਜ ਜਨਤਾ ਨੂੰ ਸੰਬੋਧਨ ਕਰਨਗੇ PM ਮੋਦੀ

ਮਈ 12, 2025

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦੇਣ ਲਈ ਭਾਰਤੀ ਸੈਨਾ ਨੇ ਕੀਤੀ ਪ੍ਰੈਸ ਕਾਨਫਰੰਸ

ਮਈ 12, 2025

ਭਾਰਤ ਨੇ ਏਅਰਪੋਰਟ ਨੂੰ ਲੈਕੇ ਕੀਤਾ ਵੱਡਾ ਫੈਸਲਾ, ਜਾਣੋ ਕਿਹੜੇ ਏਅਰਪੋਰਟ ਖੁੱਲੇ

ਮਈ 12, 2025

ਪੰਜਾਬ ਯੂਨੀਵਰਸਟੀ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ

ਮਈ 12, 2025

ਭਾਰਤ-ਪਾਕਿਸਤਾਨ ਜੰਗ ਦੇ ਪਰਛਾਵੇਂ ਹੇਠ, ਸ਼ਹੀਦ ਹੋਏ ਇਹ ਭਾਰਤੀ ਸੈਨਾ ਦੇ ਜਵਾਨ

ਮਈ 12, 2025

ਅੰਮ੍ਰਿਤਸਰ ਏਅਰਪੋਰਟ ਬੰਦ ਹੋਣ ‘ਤੇ ਰੇਲਵੇ ਦਾ ਵੱਡਾ ਫੈਸਲਾ, ਯਾਤਰੀਆਂ ਨੂੰ ਹੋਵੇਗਾ ਵੱਡਾ ਫਾਇਦਾ

ਮਈ 12, 2025
Load More

Recent News

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦਿੰਦੇ ਹੋਏ ਅੱਜ ਜਨਤਾ ਨੂੰ ਸੰਬੋਧਨ ਕਰਨਗੇ PM ਮੋਦੀ

ਮਈ 12, 2025

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦੇਣ ਲਈ ਭਾਰਤੀ ਸੈਨਾ ਨੇ ਕੀਤੀ ਪ੍ਰੈਸ ਕਾਨਫਰੰਸ

ਮਈ 12, 2025

Airtel ਨੇ ਯੂਜਰਸ ਲਈ ਲੈਕੇ ਆਇਆ ਨਵਾਂ ਪਲੈਨ ਹੁਣ ਇੱਕ ਰੀਚਾਰਜ ‘ਚ ਮਿਲੇਗਾ Unlimited ਡਾਟਾ

ਮਈ 12, 2025

ਇਮੀਗ੍ਰੇਸ਼ਨ ਨੂੰ ਰੋਕਣ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ UK , ਭਾਰਤੀਆਂ ਲਈ ਇਸਦਾ ਕੀ ਅਰਥ

ਮਈ 12, 2025
cyber crime

ਪਾਕਿਸਤਾਨ ਭਾਰਤ ਤੇ ਇਸ ਟੈਕਨੀਕ ਨਾਲ ਕਰ ਰਿਹਾ ਸਾਈਬਰ ਅਟੈਕ, ਪੰਜਾਬ ਪੁਲਿਸ ਨੇ ਸਾਵਧਾਨ ਰਹਿਣ ਦੀ ਕੀਤੀ ਅਪੀਲ

ਮਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.