ਮੋਟਾਪੇ ਤੋਂ ਪ੍ਰੇਸ਼ਾਨ ਲੋਕ ਭਾਰ ਘਟਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹੱਥ-ਕੰਡੇ ਅਪਣਾਉਂਦੇ ਹਨ।ਇਨ੍ਹਾਂ ‘ਚ ਕੁਝ ਲੋਕ ਰਾਤ ਨੂੰ ਖਾਲੀ ਪੇਟ ਸੌਣਾ ਸਹੀ ਮੰਨਦੇ ਹਨ।ਪਰ ਮਾਹਿਰਾਂ ਅਨੁਸਾਰ, ਰਾਤ ਨੂੰ ਬਿਨ੍ਹਾਂ ਕੁਝ ਖਾਧੇ ਸਰੀਰ ‘ਚ ਕਈ ਸਮੱਸਿਆਵਾਂ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਦਾ ਡਰ ਰਹਿੰਦਾ ਹੈ।ਆਉ ਅੱਜ ਤੁਹਾਨੂੰ ਦੱਸਦੇ ਹਾਂ ਖਾਲੀ ਪੇਟ ਸੌਣ ਦੇ ਨੁਕਸਾਨ:
ਨੀਂਦ ਨਾ ਆਉਣ ਦੀ ਪ੍ਰੇਸ਼ਾਨੀ: ਖਾਲੀ ਪੇਟ ਸੌਣ ਨਾਲ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ।ਅਸਲ ‘ਚ ਰਾਤ ਨੂੰ ਭੁੱਖੇ ਸੌਣ ਨਾਲ ਦਿਮਾਗ ਖਾਣ ਪ੍ਰਤੀ ਸਰੀਰ ਨੂੰ ਸੁਚੇਤ ਕਰਨ ਲੱਗਦਾ ਹੈ।ਇਸਦੇ ਕਾਰਨ ਵਾਰ-ਵਾਰ ਭੁੱਖ ਦਾ ਅਹਿਸਾਸ ਹੁੰਦਾ ਹੈ।ਅਜਿਹੇ ‘ਚ ਨੀਂਦ ਨਾ ਆਉਣ ‘ਚ ਮੁਸ਼ਕਿਲ ਹੁੰਦੀ ਹੈ।ਹੌਲੀ-ਹੌਲੀ ਇਹ ਆਦਤ ਬਣਨ ਨਾਲ ਵਿਅਕਤੀ ਅਨੀਂਦਰਾ ਦਾ ਸ਼ਿਕਾਰ ਹੋ ਜਾਂਦਾ ਹੈ।
ਮੇਟਾਬਾਲਿਜ਼ਮ ‘ਤੇ ਮਾੜਾ ਅਸਰ: ਰਾਤਭਰ ਕਈ ਘੰਟਿਆਂ ਤੱਕ ਭੁੱਖੇ ਰਹਿਣ ਨਾਲ ਮੈਟਾਬਾਲਿਜ਼ਮ ‘ਤੇ ਮਾੜਾ ਅਸਰ ਪੈਂਦਾ ਹੈ।ਇਸ ਨਾਲ ਸਰੀਰ ‘ਚ ਇੰਸੁਲਿਨ ਪੱਧਰ ‘ਚ ਗੜਬੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਤੋਂ ਇਲਾਵਾ ਕੋਲੈਸਟ੍ਰੋਲ, ਥਾਇਰਾਇਡ ਲੈਵਲ ਅਤੇ ਹਾਰਮੋਨ ‘ਚ ਵੀ ਗੜਬੜੀ ਹੋ ਸਕਦੀ ਹੈ।ਇਸ ਦੇ ਕਾਰਨ ਸਰੀਰ ਜਲਦੀ ਹੀ ਬੀਮਾਰੀਆਂ ਦੀ ਚਪੇਟ ‘ਚ ਆ ਸਕਦਾ ਹੈ।
ਮਾਸਪੇਸ਼ੀਆਂ ‘ਚ ਕਮਜ਼ੋਰੀ: ਮਾਹਿਰਾਂ ਅਨੁਸਾਰ, ਖਾਲੀ ਪੇਟ ਸੌਣ ਨਾਲ ਮਾਸਪੇਸ਼ੀਆਂ ‘ਚ ਕਮਜ਼ੋਰੀ ਹੋ ਸਕਦੀ ਹੈ।ਅਸਲ ‘ਚ, ਕਈ ਘੰਟਿਆਂ ਤੱਕ ਭੁੱਖੇ ਰਹਿਣ ਨਾਲ ਪ੍ਰੋਟੀਨ ਅਤੇ ਅਮੀਨੋ ਐਸਿਡ ਦੀ ਕਾਰਜ ਸਮਰੱਥਾ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ।ਇਸ ਕਾਰਨ ਮਾਸਪੇਸ਼ੀਆਂ ‘ਚ ਕਮਜ਼ੋਰੀ ਹੋਣ ਲੱਗਦੀ ਹੈ।
ਐਨਰਜੀ ਲੈਵਲ ਘੱਟ ਹੋਣ ਦਾ ਖਤਰਾ: ਮਾਹਿਰਾਂ ਅਨੁਸਾਰ, ਰਾਤ ਨੂੰ ਭੁੱਖੇ ਸੋਣ ਨਾਲ ਸਰੀਰ ਦਾ ਐਨਰਜੀ ਲੈਵਲ ਘੱਟ ਹੋਣ ਦਾ ਖਤਰਾ ਰਹਿੰਦਾ ਹੈ।ਇਸਦੇ ਕਾਰਨ ਦਿਨ ਭਰ ਕਮਜ਼ੋਰੀ, ਥਕਾਵਟ ਅਤੇ ਸੁਸਤੀ ਮਹਿਸੂਸ ਹੋ ਸਕਦੀ ਹੈ।ਅਜਿਹੇ ‘ਚ ਦਿਨਭਰ ਕੰਮ ਕਰਨ ਦੀ ਸਮਰੱਥਾ ਵੀ ਘੱਟ ਹੋਣ ਲਗਦੀ ਹੈ।
ਨੇਚਰ ਬਣ ਵਧਣ ਲੱਗੇਗਾ ਚਿੜਚਿੜਾਪਣ:ਮਾਹਿਰਾਂ ਅਨੁਸਾਰ, ਰਾਤ ਨੂੰ ਖਾਲੀ ਪੇਟ ਸੌਣ ਨਾਲ ਮੂਡ ਸਵਿੰਗ ਹੋਣ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।ਇਸਦੇ ਕਾਰਨ ਸੁਭਾਅ ‘ਚ ਗੁੱਸਾ ਅਤੇ ਚਿੜਚਿੜਾਪਣ ਵਧ ਸਕਦਾ ਹੈ।ਅਜਿਹੇ ‘ਚ ਵਿਅਕਤੀ ਹਰ ਸਮੇਂ ਜਾਂ ਇੰਝ ਕਹਿ ਲਵੋ ਕਿ ਛੋਟੀ-ਛੋਟੀ ਗੱਲ ‘ਚ ਵੀ ਗੁੱਸਾ ਕਰਨ ਲੱਗਦਾ ਹੈ।ਅਜਿਹੇ ‘ਚ ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਸੌਣ ਤੋਂ ਪਹਿਲਾਂ ਕੁਝ ਹਲਕਾ-ਫੁਲਕਾ ਜ਼ਰੂਰ ਖਾਉ, ਤਾਂ ਕਿ ਤੁਹਾਡਾ ਭਾਰ ਕੰਟਰੋਲ ਰਹਿਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹੇ।