ਚੰਡੀਗੜ੍ਹ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਸ਼ੁੱਕਰਵਾਰ ਨੂੰ ਇੱਕ ਪੁਰਾਣੇ ਪਿੱਪਲ ਦੇ ਦਰੱਖਤ ਦੇ ਅਚਾਨਕ ਡਿੱਗਣ ਨਾਲ ਜ਼ਮੀਨ ਉੱਤੇ ਬੈਠੇ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਹੀਰਾਕਸ਼ੀ ਵਜੋਂ ਹੋਈ ਹੈ, ਜੋ ਸੈਕਟਰ 43 ਵਿੱਚ ਰਹਿੰਦੀ ਸੀ।
ਕਰੀਬ ਦੋ ਦਰਜਨ ਤੋਂ ਵੱਧ ਬੱਚਿਆਂ ਨੂੰ ਜੀ.ਐਮ.ਐਸ.ਐਚ.-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਜ਼ਖ਼ਮੀ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਕਈ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਜਾਣਕਰੀ ਅਨੁਸਾਰ ਕਰੀਬ 15 ਬੱਚੇ ਜ਼ਖਮੀ ਦੱਸੇ ਜਾ ਰਹੇ ਹਨ
ਸੈਕਟਰ 3 ਥਾਣਾ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦਰੱਖਤ ਨੂੰ ਹਰ ਪਾਸਿਓਂ ਸੀਮਿੰਟ ਨਾਲ ਢੱਕਿਆ ਹੋਇਆ ਸੀ। ਦੁਪਹਿਰ ਦੇ ਖਾਣੇ ਸਮੇਂ ਬੱਚੇ ਅਕਸਰ ਇਸ ਦੇ ਕੋਲ ਬੈਠ ਜਾਂਦੇ ਸਨ। ਇਸ ਮੌਕੇ ਬੱਚੇ ਭਾਰੀ ਦਰੱਖਤ ਦੀਆਂ ਟਾਹਣੀਆਂ ਹੇਠ ਦੱਬ ਗਏ ਅਤੇ ਕੁਝ ਬੱਚਿਆਂ ਦੀਆਂ ਹੱਡੀਆਂ ਵੀ ਟੁੱਟ ਗਈਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।